{"title":"All Products","description":null,"products":[{"product_id":"sikh-raj-kiven-baneya","title":"Sikh Raj Kiven Baneya || ਸਿੱਖ ਰਾਜ ਕਿਵੇਂ ਬਣਿਆ || ਸੋਹਣ ਸਿੰਘ ਸੀਤਲ","description":"\u003cp\u003e\u003cstrong\u003eਸਭ ਤੋਂ ਪਹਿਲੀ ਇਤਿਹਾਸਕ ਪੁਸਤਕ ਮੈਂ 'ਸਿੱਖ ਰਾਜ ਕਿਵੇਂ ਗਿਆ?' ਲਿਖੀ ਸੀ। ਉਸ ਦੇ ਪਰਕਾਸ਼ਤ ਹੋਣ ਉੱਤੇ ਪਾਠਕਾਂ ਨੇ ਮੇਰਾ ਏਨਾ ਹੌਸਲਾ ਵਧਾਇਆ, ਕਿ ਮੇਰੇ ਅੰਦਰ ਇਤਿਹਾਸ ਲਿਖਣ ਦੀ ਲਗਨ ਪੈਦਾ ਹੋ ਗਈ। ਜਿਹੜੀ ਪੁਸਤਕ ਇਸ ਵੇਲੇ ਆਪ ਜੀ ਦੇ ਹੱਥ ਵਿਚ ਹੈ, ਇਹ ਮੈਂ ਪਾਕਿਸਤਾਨ ਬਣਨ ਤੋਂ ਪਹਿਲਾਂ ਲਿਖਣੀ ਆਰੰਭ ਕੀਤੀ ਸੀ। ਇਸ ਦਾ ਪਹਿਲਾ ਕਾਂਡ ਹੀ ਅਜੇ ਲਿਖਿਆ ਸੀ, ਜਾਂ 'ਆਜ਼ਾਦੀ' ਆ ਗਈ। ਲੱਖਾਂ ਹਿੰਦੂ ਸਿੱਖਾਂ ਨਾਲ ਮੈਨੂੰ ਵੀ ਪਾਕਿਸਤਾਨ ਵਿਚੋਂ ਘਰ ਘਾਟ ਛੱਡ ਕੇ ਆਉਣਾ ਪਿਆ। ਏਸ ਅਦਲਾ-ਬਦਲੀ ਵਿਚ ਬਹੁਤ ਸਾਰਾ ਕੱਠਾ ਕੀਤਾ ਹੋਇਆ ਇਤਿਹਾਸਕ ਮਸਾਲਾ ਪਾਕਿਸਤਾਨ ਵਿਚ ਹੀ ਰਹਿ ਗਿਆ। ਏਸ ਕਾਰਨ ਮੈਂ ਆਪਣੇ ਪਾਠਕਾਂ ਤੱਕ ਇਹ ਪੁਸਤਕ ਛੇਤੀ ਨਹੀਂ ਪੁਚਾ ਸਕਿਆ। ਫਿਰ ਨਵੇਂ ਸਿਰਿਓਂ ਲੋੜੀਂਦੀਆਂ ਚੀਜ਼ਾਂ ਕੱਠੀਆਂ ਕਰ ਕੇ ਇਹ ਲਿਖਤ ਅੱਜ ਇਤਿਹਾਸ ਦੇ ਪ੍ਰੇਮੀ ਪਾਠਕਾਂ ਦੀ ਭੇਟਾ ਕਰ ਰਿਹਾ ਹਾਂ ।\u003c\/strong\u003e\u003c\/p\u003e\n\u003cp\u003e\u003cstrong\u003eਜਿਨ੍ਹਾਂ ਵਿੱਦਵਾਨ ਲਿਖਾਰੀਆਂ ਦੀਆਂ ਲਿਖਤਾਂ ਦੀ ਸਹਾਇਤਾ ਨਾਲ ਇਹ ਪੁਸਤਕ ਲਿਖੀ ਗਈ ਹੈ, ਮੈਂ ਉਹਨਾਂ ਦਾ ਦਿਲੋਂ ਧੰਨਵਾਦੀ ਹਾਂ। ਨਾਲ ਹੀ ਆਪਣੇ ਪਾਠਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਕਿਰਪਾਲਤਾ ਨਾਲ ਮੈਂ ਇਹ ਰਚਨਾਵਾਂ ਛਾਪਣ ਯੋਗ ਹੋ ਸਕਿਆ ਹਾਂ।\u003c\/strong\u003e\u003c\/p\u003e","brand":"Ustat Kitab Ghar","offers":[{"title":"Hardcover \/ PAN- Punjabi \/ 231","offer_id":50633161834774,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/IMG-1558_fd1dc59e-7a74-4b83-9968-f6e686b60630.png?v=1761178760"},{"product_id":"sikh-raj-kiven-gya-ਸਿੱਖ-ਰਾਜ-ਕਿਵੇਂ-ਗਿਆ-ਸੋਹਣ-ਸਿੰਘ-ਸੀਤਲ","title":"Sikh Raj Kiven Gya || ਸਿੱਖ ਰਾਜ ਕਿਵੇਂ ਗਿਆ || ਸੋਹਣ ਸਿੰਘ ਸੀਤਲ","description":"\u003cp\u003e\u003cstrong\u003eਸਿੱਖ ਰਾਜ ਕਿਵੇਂ ਗਿਆ' ? ਜਦ ਮੈਂ ਇਸ ਗੱਲ ਦਾ ਉੱਤਰ ਲੱਭਣ ਵਾਸਤੇ ਇਤਿਹਾਸ ਫੋਲਦਾ ਹਾਂ, ਤਾਂ ਹੈਰਾਨ ਰਹਿ ਜਾਂਦਾ ਹੈਂ। ਸੋਚਦਾ ਹਾਂ, ਕਿ ਕੀ ਸੀ, ਤੇ ਕੀ ਹੋ ਗਿਆ ? ਅਸੀਂ ਗ਼ੁਲਾਮ ਹੋ ਗਏ ਹਾਂ, ਇਹ ਕੋਈ ਅਨਹੋਣੀ ਗੱਲ ਨਹੀਂ। ਕੌਮਾਂ ਉਭਰਦੀਆਂ ਵੀ ਆਈਆਂ ਹਨ ਤੇ ਡਿਗਦੀਆਂ ਵੀ। ਜੋ ਕਦੇ ਰਾਜ ਭਾਗ ਵਾਲੇ ਹੁੰਦੇ ਹਨ, ਕਦੇ ਗ਼ੁਲਾਮ ਵੀ ਹੋ ਜਾਂਦੇ ਹਨ। ਅਸੀਂ ਕੋਈ ਨਵੇਕਲੇ ਗ਼ੁਲਾਮ ਨਹੀਂ ਹੋਏ। ਮਗਰ ਜਿਸ ਢੰਗ ਨਾਲ ਗ਼ੁਲਾਮ ਹੋਏ ਹਾਂ, ਇਹ ਠੀਕ ਹੀ ਹੈਰਾਨੀ ਦਾ ਕਾਰਨ ਹੈ। ਅੰਗਰੇਜ਼ ਨੇਤਾ ਅਜੇ ਤੱਕ ਮੰਨਦੇ ਹਨ, ਕਿ ਅਸਾਂ ਇਹਨਾਂ ਨੂੰ ਤਲਵਾਰ ਨਾਲ ਨਹੀਂ ਜਿੱਤਿਆ, ਤੇ ਨਾ ਸਾਨੂੰ ਹੀ ਯਕੀਨ ਆਇਆ ਹੈ, ਕਿ ਅਸੀਂ ਮੈਦਾਨ ਵਿਚ ਜਿੱਤੇ ਗਏ ਹਾਂ। ਤਾਂ ਫੇਰ ਹੋਇਆ ਕੀ ? ਧੋਖਾ, ਸਰਾਸਰ ਧੋਖਾ। ਤੇ ਉਹ ਵੀ ਘਰ ਦੇ ਭੇਤੀਆਂ ਹੱਥੋਂ।\u003c\/strong\u003e\u003c\/p\u003e\n\u003cp\u003e\u003cstrong\u003eਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ਼ ਸੇ ਇਸ ਘਰ ਕੋ ਆਗ ਲਗ ਗਈ ਘਰ ਕੇ ਚਰਾਗ਼ ਸੇ\u003c\/strong\u003e\u003c\/p\u003e","brand":"Ustat Kitab Ghar","offers":[{"title":"Hardcover \/ PAN- Punjabi \/ Suitable for all ages","offer_id":50633535422742,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/FullSizeRender.jpg?v=1761179339"},{"product_id":"daulat-rai-dian-nazran-vich-sahibe-kmaal-guru-gobind-singh-ji-ਦੌਲਤ-ਰਾਏ-ਦੀਆਂ-ਨਜ਼ਰਾਂ-ਵਿਚ-ਸਾਹਿਬੇ-ਕਮਾਲ-ਗੁਰੂ-ਗੋਬਿੰਦ-ਸਿੰਘ-ਜੀ","title":"Daulat Rai Dian Nazran Vich Sahibe Kmaal Guru Gobind Singh Ji || ਦੌਲਤ ਰਾਏ ਦੀਆਂ ਨਜ਼ਰਾਂ ਵਿਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ","description":"\u003cp\u003eਭਾਵੇਂ ਮੈਨੂੰ ਆਪਣੀ ਅਸਮਰੱਥਾ ਦਾ ਪਤਾ ਸੀ, ਪਰ ਫਿਰ ਵੀ ਦੋ ਗੱਲਾਂ ਨੇ ਮੈਨੂੰ ਇਹ ਪੁਸਤਕ ਲਿਖਣ ਲਈ ਤਿਆਰ ਕਰ ਹੀ ਲਿਆ :\u003c\/p\u003e\n\u003cp\u003eਪਹਿਲੀ ਇਹ ਕਿ ਕੋਈ ਅਜਿਹੀ ਪੁਸਤਕ ਵਿਸਥਾਰ ਨਾਲ ਨਹੀਂ ਸੀ ਲਿਖੀ ਹੋਈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਦੇਸ਼-ਭਗਤ ਤੇ ਮਹਾਨ ਯੋਧੇ ਦੇ ਉਦੇਸ਼ ਸਪੱਸ਼ਟ ਤੌਰ 'ਤੇ ਲਿਖੇ ਗਏ ਹੋਣ। ਕਈ ਤਰ੍ਹਾਂ ਦੀਆਂ ਜਨਮ-ਸਾਖੀਆਂ ਪੁਰਾਣੀਆਂ ਤੇ ਹੁਣ ਦੀਆਂ ਕੁਝ ਸ਼ਰਧਾਲੂਆਂ ਦੀਆਂ ਲਿਖੀਆਂ ਹੋਈਆਂ ਮਿਲਦੀਆਂ ਹਨ, ਪਰ ਉਨ੍ਹਾਂ ਦੀਆਂ ਕਈ ਗੱਲਾਂ ਨੂੰ ਸੱਚ ਮੰਨਣ ਵਿਚ ਸ਼ੱਕ ਹੁੰਦਾ ਹੈ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਕਈ ਸੱਚੇ ਸਮਾਚਾਰ, ਬਨਾਉਟੀ ਘੜੇ ਸਮਾਚਾਰਾਂ ਨਾਲੋਂ ਨਿਖੇੜਨੇ ਔਖੇ ਹੋ ਜਾਂਦੇ ਹਨ ਅਤੇ ਇਉਂ ਜਿਸ ਵਿਅਕਤੀ ਦੀ ਜਨਮ-ਸਾਖੀ ਲਿਖੀ ਜਾਂਦੀ ਹੈ, ਉਸ ਨਾਲ ਭਾਰੀ ਅਨਿਆਂ ਹੁੰਦਾ ਹੈ, ਕਿਉਂਕਿ ਵਧਾ ਘਟਾ ਕੇ ਦੱਸਣ ਨਾਲ ਉਨ੍ਹਾਂ ਦੇ ਖ਼ਿਆਲਾਤ ਤੇ ਹਾਲਾਤ ਅਸਲੀ ਰੰਗ ਵਿਚ ਨਹੀਂ ਦਰਸਾਏ ਜਾਂਦੇ । ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਜਨਮ- ਸਾਖੀਆਂ ਇਸ ਨੁਕਸ ਤੋਂ ਬਚੀਆਂ ਹੋਈਆਂ ਨਹੀਂ ਸਨ, ਸਗੋਂ ਉਨ੍ਹਾਂ ਵਿਚ ਕਈ ਹਾਲਾਤ ਅਜਿਹੇ ਸਨ ਕਿ ਜੇ ਉਨ੍ਹਾਂ 'ਤੇ ਯਕੀਨ ਕੀਤਾ ਜਾਵੇ ਤਾਂ ਗੁਰੂ ਜੀ ਦਾ ਮਹਾਨ ਉੱਤਮ ਕਾਰਜ ਵੀ ਐਵੇਂ ਮਾਮੂਲੀ ਜਿਹਾ ਤੇ ਵਾਧੂ ਹੀ ਦਿਸਣ ਲੱਗ ਪੈਂਦਾ ਹੈ। ਇਸ ਲਈ ਮੈਂ ਮਹਿਸੂਸ ਕੀਤਾ ਕਿ ਇਸ ਭਾਵਨਾ ਦੀ ਪੁਸਤਕ ਲਿਖੀ ਜਾਵੇ, ਜਿਸ ਤੋਂ ਉਸ ਮਹਾਂਬਲੀ ਦੇ ਮਹਾਨ ਕਾਰਜਾਂ ਦਾ ਅਤੇ ਉਸ ਦੇ ਉੱਚੇ ਵਿਚਾਰਾਂ ਦਾ ਚੰਗੀ ਤਰ੍ਹਾਂ ਪਤਾ ਲੱਗ ਸਕੇ।\u003c\/p\u003e\n\u003cp\u003eਇਸ ਪੁਸਤਕ ਨੂੰ ਲਿਖਣ ਦਾ ਦੂਜਾ ਕਾਰਨ ਇਹ ਸੀ ਕਿ ਜਨ-ਸਾਧਾਰਨ ਵਿਚੋਂ ਕਈ ਸੱਜਣ ਤਾਂ ਇਸ ਮਹਾਂਬਲੀ ਦੇ ਸਮਾਚਾਰਾਂ ਤੋਂ ਬਹੁਤ ਹੀ ਘੱਟ ਜਾਣੂ ਸਨ, ਜਿਸ ਦੇ ਫਲ-ਸਰੂਪ ਕਈ ਖ਼ੁਦਗ਼ਰਜ਼ ਲੋਕ ਬਹੁਤ ਗ਼ਲਤ ਤੇ ਫ਼ਜ਼ੂਲ ਗੱਲਾਂ ਗੁਰੂ ਜੀ ਦੇ ਵਿਚਾਰਾਂ ਅਤੇ ਜੀਵਨ-ਘਟਨਾਵਾਂ ਬਾਰੇ ਦੱਸ ਕੇ ਆਪਣੀਆਂ ਗ਼ਰਜ਼ਾਂ ਪੂਰੀਆਂ ਕਰ ਰਹੇ ਸਨ। ਅਤੇ ਮੇਰੀ ਹੈਰਾਨਗੀ ਇਕ ਕਿਤਾਬ ਨੂੰ ਵੇਖ ਕੇ ਹੋਰ ਵੀ ਵਧ ਗਈ, ਜਿਸ ਵਿਚ ਉਸ ਦੇ ਲੇਖਕ ਨੇ ਨਾਵਾਕਫ਼ੀ ਕਰਕੇ ਜਾਂ ਆਪਣੇ ਖ਼ਿਆਲਾਂ ਦੀ ਰੰਗਣ ਦੇਣ ਲਈ ਇਸ ਮਹਾਂਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਚਾਰਾਂ ਅਤੇ ਵਿਚਾਰਾਂ ਨੂੰ ਗ਼ਲਤ ਬਿਆਨ ਕਰ ਕੇ, ਉਨ੍ਹਾਂ ਦੇ ਮਹਾਨ ਪਵਿੱਤਰ ਉਦੇਸ਼ ਨੂੰ ਗੰਧਲਾ ਕਰ ਕੇ ਦੱਸਣ ਦਾ ਯਤਨ ਕੀਤਾ ਹੈ। ਅਤੇ ਮੇਰੀ ਹੈਰਾਨੀ ਹੋਰ ਵੀ ਵਧ ਗਈ ਜਦ ਮੈਨੂੰ ਆਪ ਉਸ ਵੇਲੇ ਦੇ ਖ਼ਾਲਸਾ ਸਿੱਖਾਂ ਪਾਸੋਂ ਕਈ ਮਸਲਿਆਂ ਬਾਰੇ ਵਾਕਫ਼ੀ ਲੈਣ ਦੀ ਲੋੜ ਪਈ ਤਾਂ ਉਨ੍ਹਾਂ ਵਿਚ ਬਹੁਤੇ ਅਜਿਹੇ ਸਨ, ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਸੀ ਅਤੇ ਉਹ ਇਹ ਵੀ ਨਹੀਂ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਹੀ ਵਿਚਾਰ ਕੀ ਸਨ । ਕਈ ਅਜਿਹੇ ਵੀ ਮਿਲੇ, ਜਿਹੜੇ ਗ਼ਲਤ ਵਿਚਾਰ ਬਣਾਈ ਬੈਠੇ ਸਨ, ਅਤੇ ਫਿਰ ਉਨ੍ਹਾਂ ਦੇ ਵਿਚਾਰ ਆਪੋ ਵਿਚ ਰਲਦੇ ਨਹੀਂ ਸਨ।\u003c\/p\u003e\n\u003cp\u003eਇਨ੍ਹਾਂ ਕਾਰਨਾਂ ਕਰਕੇ ਮੈਂ ਇਸ ਮਹਾਂਬਲੀ ਦੇ ਜੀਵਨ-ਚਰਿੱਤਰ ਨੂੰ ਉਸ ਦੀ ਬਾਣੀ ਦੀ ਸੇਧ ਵਿਚ ਵਿਚਾਰਨਾ ਆਰੰਭ ਦਿੱਤਾ। ਜਿਉਂ ਜਿਉਂ ਮੈਨੂੰ ਉਨ੍ਹਾਂ ਦੀ ਬਾਣੀ ਵਿਚਾਰਨੀ ਪਈ, ਤਿਉਂ ਤਿਉਂ ਮੇਰੇ ਦਿਲ ਵਿਚ ਇਸ ਮਹਾਂਬਲੀ ਲਈ ਇੱਜ਼ਤ ਵਧਦੀ ਗਈ। ਨਾਲ ਹੀ ਮੇਰੇ ਦਿਲ ਵਿਚ ਇਸ ਗੱਲ ਲਈ ਅਫ਼ਸੋਸ ਲੱਗਣ ਲੱਗ ਪਿਆ ਕਿ ਹੁਣ ਤਕ ਉਨ੍ਹਾਂ ਦੇ ਪਵਿੱਤਰ ਵਿਚਾਰਾਂ ਨੂੰ ਬਹੁਤ ਹੱਦ ਤਕ ਤਾਂ ਦੱਸਿਆ ਹੀ ਨਹੀਂ ਗਿਆ ਸੀ ਅਤੇ ਜੋ ਕੁਝ ਦੱਸਿਆ ਜਾ ਰਿਹਾ ਹੈ, ਉਹ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਥੋਂ ਤਕ ਕਿ ਕੁਝ ਵਿਦਵਾਨਾਂ ਨਾਲ ਗੁਰੂ ਜੀ ਦੇ ਜੀਵਨ-ਚਰਿੱਤਰ ਅਤੇ ਖ਼ਾਸ ਕਰਕੇ ਉਨ੍ਹਾਂ\u003c\/p\u003e\n\u003cp\u003eਦੇ ਉਦੇਸ਼ ਬਾਰੇ ਵਿਚਾਰ-ਵਟਾਂਦਰਾ ਕਰਨ 'ਤੇ ਪਤਾ ਲੱਗਾ ਕਿ ਉਹ ਸੱਜਣ ਨਾ ਕੇਵਲ ਉਸ ਮਹਾਂਬਲੀ ਦੇ ਉਦੇਸ਼ ਤੋਂ ਹੀ ਅਨਜਾਣ ਹਨ, ਸਗੋਂ ਬਹੁਤ ਹੱਦ ਤਕ ਗ਼ਲਤ ਖ਼ਿਆਲ ਬਣਾਈ ਬੈਠੇ ਸਨ। ਕਈ ਲੋਕਾਂ ਵਿਚ ਤਾਂ ਅਜਿਹੇ ਗ਼ਲਤ ਖ਼ਿਆਲ ਘੁਸੜੇ ਹੋਏ ਸਨ ਕਿ ਜੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹਨ ਵਿਚਾਰਨ ਦਾ ਸਮਾਂ ਨਾ ਮਿਲਿਆ ਹੁੰਦਾ ਤਾਂ ਇਸ ਮਹਾਂਬਲੀ ਦੇ ਕਾਰਜਾਂ ਦੀ ਮਹਾਨਤਾ ਮੇਰਾ ਦਿਲ ਪ੍ਰਤੀਤ ਹੀ ਨਾ ਕਰ ਸਕਦਾ।\u003c\/p\u003e\n\u003cp\u003eਕੁਛ ਸਮਾਂ ਮੇਰਾ ਵੀ ਇਹੋ ਵਿਚਾਰ ਰਿਹਾ ਕਿ ਗੁਰੂ ਜੀ ਕੇਵਲ ਮਾਮੂਲੀ ਸੁਧਾਰਕ ਤੋਂ ਵੱਧ ਕੁਝ ਨਹੀਂ ਸਨ, ਪਰ ਉਨ੍ਹਾਂ ਦੇ ਵਿਚਾਰਾਂ ਤੇ ਉਨ੍ਹਾਂ ਦੇ ਸਮਾਚਾਰਾਂ ਨੂੰ ਮੈਂ ਜਿਉਂ ਜਿਉਂ ਘੋਖਿਆ, ਮੇਰੀਆਂ ਕਈ ਰਾਵਾਂ, ਮੇਰੇ ਕਈ ਖ਼ਿਆਲ ਅਤੇ ਮੇਰੀਆਂ ਕਈ ਲੱਭਤਾਂ ਗ਼ਲਤ ਸਾਬਤ ਹੋ ਗਈਆਂ । ਸਗੋਂ ਇਸ ਤੋਂ ਉਲਟ ਉਸ ਮਹਾਂਬਲੀ ਦੀ ਇੱਜ਼ਤ ਅਤੇ ਪ੍ਰੀਤੀ ਮੇਰੇ ਦਿਲ ਵਿਚ ਇਤਨਾ ਡੂੰਘਾ ਅਸਰ ਕਰ ਗਈ ਕਿ ਮੈਂ ਮਹਿਸੂਸ ਕੀਤਾ ਕਿ ਇਸ ਮਹਾਂਬਲੀ ਦੇ ਵਿਚਾਰਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਪੁਸਤਕ ਰੂਪ ਵਿਚ ਛਪਵਾ ਕੇ ਪੇਸ਼ ਕਰ ਦਿੱਤਾ ਜਾਵੇ।\u003c\/p\u003e\n\u003cp\u003eਭਾਰਤਵਰਸ਼ ਦੇ ਕਈ ਹੋਰ ਮਹਾਂਪੁਰਸ਼ਾਂ ਅਤੇ ਸੂਰਬੀਰਾਂ ਦੇ ਸਮਾਚਾਰਾਂ ਦਾ ਜਾਣੂ ਹੋ ਕੇ ਜੋ ਇੱਜ਼ਤ ਤੇ ਪ੍ਰੀਤੀ ਉਨ੍ਹਾਂ ਲਈ ਮੇਰੇ ਦਿਲ ਵਿਚ ਬਣੀ ਸੀ, ਉਸ ਲਈ ਮੈਂ ਇਰਾਦਾ ਕੀਤਾ ਸੀ ਕਿ ਉਨ੍ਹਾਂ ਦੇ ਜੀਵਨ-ਚਰਿੱਤਰ ਆਪਣੇ ਨਜ਼ਰੀਏ ਨਾਲ ਲਿਖ ਕੇ ਆਮ ਜਨਤਾ ਦੇ ਸਾਹਮਣੇ ਪੇਸ਼ ਕਰਾਂ ਅਤੇ ਇਸ ਕਾਰਜ ਲਈ ਮੈਂ ਕੁਝ ਮਸਾਲਾ ਵੀ ਇਕੱਠਾ ਕਰ ਲਿਆ, ਪਰ ਮਹਾਂਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਚਾਰ ਜਾਣ ਕੇ ਤਾਂ ਮੈਂ ਇਤਨਾ ਪ੍ਰਭਾਵਿਤ ਹੋਇਆ ਜੁ ਮੈਂ ਇਰਾਦਾ ਕਰ ਲਿਆ ਕਿ ਹੋਰ ਮਹਾਂਪੁਰਸ਼ਾਂ ਦੇ ਜੀਵਨ-ਚਰਿੱਤਰ ਲਿਖਣ ਤੋਂ ਪਹਿਲਾਂ ਇਸ ਪਵਿੱਤਰ ਆਤਮਾ ਮਹਾਂਬਲੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਚਰਿੱਤਰ ਲਿਖਿਆ ਜਾਏ। ਇਹ ਫ਼ੈਸਲਾ ਕਰਨ ਤੋਂ ਬਾਅਦ ਡੇਢ ਸਾਲ ਤਕ ਮੈਂ ਉਡੀਕਦਾ ਰਿਹਾ ਕਿ ਮਤੇ ਕੋਈ ਹੋਰ ਖ਼ਾਲਸਾ ਇਸ ਕਾਰਜ ਨੂੰ ਸਿਰੇ ਚਾੜ੍ਹੇ, ਜਿਸ ਨੂੰ ਕਿ ਗੁਰੂ ਸਾਹਿਬ ਦੀਆਂ ਜੀਵਨ-ਘਟਨਾਵਾਂ ਦੀ ਵਧੇਰੇ ਵਾਕਫ਼ੀ ਹੋਵੇ, ਪਰ ਇਸ ਕਾਰਜ ਲਈ ਕਿਸੇ ਨੇ ਉੱਦਮ ਨਾ ਕੀਤਾ। ਅੰਤ ਮੇਰੇ ਦਿਲ ਨੇ ਉਛਾਲਾ ਖਾਧਾ ਅਤੇ ਮੈਂ ਪਾਠਕਾਂ ਦੀ ਭੇਟ ਕਰਨ ਲਈ ਕੁਝ ਪੰਨੇ ਲਿਖ ਦਿੱਤੇ। ਇਹ ਸਾਰਾ ਕੰਮ ਸਿਰੇ ਚੜਾਉਣਾ ਮੇਰੇ ਲਈ ਕਾਫ਼ੀ ਔਖਾ ਸੀ, ਪਰ ਮੇਰੇ ਸਨਮਾਨ ਯੋਗ ਮਿੱਤਰ ਲਾਲਾ ਜਵਾਲਾ ਦਾਸ ਮਾਸਟਰ, ਹਾਈ ਸਕੂਲ, ਡੇਰਾ ਗ਼ਾਜ਼ੀ ਖ਼ਾਂ ਨੇ ਮੇਰਾ ਹੱਥ ਵਟਾਇਆ, ਜਿਸ ਲਈ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦੀ ਹਾਂ।\u003c\/p\u003e\n\u003cp\u003eਮੈਨੂੰ ਆਪ ਪਤਾ ਹੈ ਕਿ ਇਸ ਪੁਸਤਕ ਵਿਚ ਮੈਂ ਜੋ ਕੁਝ ਲਿਖਿਆ ਹੈ, ਉਹ ਮੁਕੰਮਲ ਨਹੀਂ। ਪਰ ਇਹ ਕੁਝ ਕੇਵਲ ਇਸ ਆਸ 'ਤੇ ਲਿਖਿਆ ਹੈ ਕਿ ਮਤੇ ਕੋਈ ਇਸ ਅਧੂਰੇ ਕੰਮ ਨੂੰ ਪੂਰਾ ਕਰ ਦੇਵੇ । ਪਾਠਕਾਂ ਤੋਂ ਮੈਂ ਆਸ ਰੱਖਦਾ ਹਾਂ ਕਿ ਮੇਰੀਆਂ ਖ਼ਾਮੀਆਂ ਨੂੰ ਜੇ ਉਹ ਪੜਚੋਲਣਗੇ ਤਾਂ ਇਸ ਮਹਾਂਬਲੀ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਹੀ ਕੋਈ ਫ਼ੈਸਲਾ ਕਰਨਗੇ। ਮੇਰੇ ਪਾਸੋਂ ਜੋ ਹੋ ਸਕਿਆ ਹੈ, ਉਹ ਮੈਂ ਪਾਠਕਾਂ ਦੀ ਭੇਟ ਕਰ ਰਿਹਾ ਹਾਂ।\u003c\/p\u003e","brand":"Ustat Kitab Ghar","offers":[{"title":"Sikh History","offer_id":50633550790934,"sku":null,"price":9.49,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/5FA6D90B-E144-4845-B6A0-2548F13BF7F3.jpg?v=1761180340"},{"product_id":"puratan-singhan-de-bole-ਪੁਰਾਤਨ-ਸਿੰਘਾਂ-ਦੇ-ਬੋਲੇ-ਗਿਆਨੀ-ਜਸਵੀਰ-ਸਿੰਘ-ਕੋਹਾਲਾ-ਭਾਈ-ਰਣਦੀਪ-ਸਿੰਘ","title":"Puratan Singhan De Bole || ਪੁਰਾਤਨ ਸਿੰਘਾਂ ਦੇ ਬੋਲੇ || ਗਿਆਨੀ ਜਸਵੀਰ ਸਿੰਘ ਕੋਹਾਲਾ । ਭਾਈ ਰਣਦੀਪ ਸਿੰਘ","description":"\u003cp\u003e\u003cstrong\u003eਦੁਨੀਆ ਵਿੱਚ ਅਨੇਕਾਂ ਭਾਸ਼ਾਵਾਂ ਤੇ ਉਨ੍ਹਾਂ ਦੀਆਂ ਬੋਲੀਆਂ ਮੌਜੂਦ ਹਨ। ਅੱਜ ਜੋ ਖਾਲਸਾਈ ਬੋਲੇਆਂ ਨੂੰ ਆਪ ਸਭ ਸਾਧ ਸੰਗਤਾਂ ਦੇ ਦਰਮਿਆਨ ਪੇਸ਼ ਕਰ ਰਹੇ ਹਾਂ, ਖਾਲਸਾ ਜੀ ਕੇ ਇਹ ਬੋਲੇ ਅਠਾਰਵੀਂ ਸਦੀ ਦੇ ਉਹ ਭਿਆਨਕ ਤੇ ਖੂਨੀ ਦੌਰ ਦੇ ਸਮੇਂ ਹੋਂਦ ਵਿੱਚ ਆਏ ਸਨ ਜਦੋਂ ਮੁਗ਼ਲਾਂ ਦਾ ਸਿੱਕਾ ਜ਼ੋਰਾਂ 'ਤੇ ਪੰਜਾਬ ਤੇ ਹੋਰ ਇਲਾਕਿਆਂ ਵਿੱਚ ਚਲਦਾ ਸੀ। ਸਿੱਖਾਂ ਦੀ ਹਾਲਤ ਉਸ ਸਮੇਂ ਹੋਰ ਕੌਮਾਂ ਦੇ ਨਜ਼ਰੀਏ ਤੋਂ ਤਾਂ ਤਰਸਯੋਗ, ਭੁੱਖ-ਦੁੱਖ ਨਾਲ ਭਰੀ ਹੋਈ ਤੇ ਪੈਰ-ਪੈਰ 'ਤੇ ਜੋਖ਼ਿਮਾਂ ਨਾਲ ਭਰੀ ਹੋਈ ਸੀ ਪਰ ਇਹ ਬੋਲੇ ਪੜ੍ਹ-ਸੁਣ ਕੇ ਪਤਾ ਚਲਦਾ ਹੈ ਕਿ ਸਿੱਖਾਂ ਦੀ ਐਸੇ ਸਮੇਂ ਵਿੱਚ ਵੀ ਕਿਵੇਂ ਚੜ੍ਹਦੀ ਕਲਾ ਨਾਲ ਭਰਪੂਰ ਮਾਨਸਿਕਤਾ ਸੀ ਅਤੇ ਕਿਸ ਮਨੋਬਲ ਵਿਚੋਂ ਇਹ ਉਪਜੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਭਾਵੇਂ ਇਹ ਬੋਲਿਆਂ ਦੀ ਗਿਣਤੀ ਹੁਣ ਕਾਫੀ ਮਿਲਦੀ ਹੈ ਕਈ ਅਲੋਪ ਹੋ ਚੁੱਕੇ ਹਨ ਪਰ ਇਤਿਹਾਸ ਵਿੱਚੋਂ ਪਤਾ ਚੱਲਦਾ ਹੈ ਕਿ ਇਹ ਬੋਲੇ ਨਵਾਬ ਸਰਦਾਰ ਕਪੂਰ ਸਿੰਘ ਜੀ ਦੀ ਅਗਵਾਈ ਹੇਠ ਪੰਥ ਦੀ ਇੱਕ ਇਕੱਤਰਤਾ ਵਿੱਚ 264 ਬੋਲੇ ਨਵਾਬ ਜੀ ਨੇ ਇੱਕੋ ਦਿਨ ਵਿੱਚ ਬਣਾਏ ਸਨ ਜਿਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਸੀ ਦੁਸ਼ਮਣ ਖਾਲਸੇ ਦੇ ਗੁਪਤ ਇਨ੍ਹਾਂ ਕੋਡ ਵਰਡਾਂ ਨੂੰ ਨਾ ਸਮਝ ਸਕੇ, ਕਿਉਂਕਿ ਦੁਸ਼ਮਣ ਵੀ ਪੰਜਾਬੀ, ਹਿੰਦੀ, ਪਸ਼ਤੋਂ, ਉਰਦੂ ਤੇ ਅਰਬੀ-ਫਾਰਸੀ ਜਾਣਦੇ ਤੇ ਬੋਲਦੇ ਸਨ। ਇਸ ਲਈ ਖਾਲਸਾ ਇਨ੍ਹਾਂ ਬੋਲੇਆਂ ਵਿੱਚ ਆਪਸੀ ਗੱਲਬਾਤ ਕਰਦਾ ਸੀ। ਜੋ ਦੁਸ਼ਮਣ ਤੇ ਸਰਕਾਰੀ ਅਹਿਲਕਾਰ ਕਦੀ ਵੀ ਸਮਝ ਨਹੀਂ ਪਾਉਂਦੇ ਸਨ ਅਤੇ \u003c\/strong\u003e\u003c\/p\u003e\n\u003cp\u003e\u003cstrong\u003eਕੁੱਝ ਬੋਲੇ ਤਾਂ ਦੁਸ਼ਮਣ ਦੀ ਫੌਜ ਲਈ ਡਰ ਦਾ ਕਾਰਨ ਵੀ ਬਣ ਜਾਂਦੇ ਸਨ।\u003c\/strong\u003e\u003c\/p\u003e\n\u003cp\u003e\u003cstrong\u003eਪਾਠਕਾਂ ਨੂੰ ਇਹ ਬੋਲੇ ਅੱਜ ਦੇ ਦੌਰ ਵਿੱਚ ਦੁਬਾਰਾ ਛਾਪ ਕੇ ਪੜ੍ਹਨ ਲਈ ਹਾਜ਼ਰ ਕਰਨਾ ਕੇਵਲ ਸਿੱਖੀ ਵਿਰਾਸਤ, ਇਤਿਹਾਸ ਅਤੇ ਉਨ੍ਹਾਂ ਸਿੰਘਾਂ ਦੇ ਉੱਚ ਕਿਰਦਾਰਾਂ ਦੇ ਜੀਵਨ ਉੱਪਰ ਝਾਤੀ ਮਾਰਨਾ ਹੈ। ਜਿਸ ਤੋਂ ਅੱਜ ਦੀ ਨੌਜਵਾਨੀ ਨੂੰ ਜਾਗਰੂਕ ਹੋਣਾ ਅਤੇ ਆਪਣੇ ਪੂਰਵਜ਼ਾਂ ਦੇ ਜੀਵਨ ਅਤੇ ਪਾਏ ਹੋਏ ਪੂਰਨਿਆਂ ਦੇ ਅਨੁਸਾਰੀ ਚੱਲਣਾ ਚਾਹੀਦਾ ਹੈ। ਕਿਉਂਕਿ ਕੇਵਲ ਨਿਹੰਗ ਸਿੰਘ ਜਥੇਬੰਦੀਆਂ ਤੇ ਕੁਝ ਸੰਪ੍ਰਦਾਵਾਂ ਨੂੰ ਛੱਡ ਕੇ ਇਹ ਬੋਲੇ ਆਮ ਗ੍ਰਹਿਸਤੀ ਸਿੱਖਾਂ ਵਿੱਚੋਂ ਅਲੋਪ ਹੀ ਹੋ ਚੁੱਕੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਸਾਧ ਸੰਗਤ ਜੀ ਜੋ ਖਾਲਸਾਈ ਚੜ੍ਹਦੀ ਕਲਾ ਦੇ ਪ੍ਰਤੀਕ ਇਨ੍ਹਾਂ ਬੋਲਿਆਂ ਨੂੰ ਅਸੀਂ ਆਪ ਸਭ ਦੇ ਸਨਮੁੱਖ ਰੱਖ ਰਹੇ ਹਾਂ। ਇਹ ਬੋਲੇ ਅਠਾਰਵੀਂ ਸਦੀ ਦੇ ਇਤਿਹਾਸ ਦਾ ਪ੍ਰਮੁੱਖ ਤੇ ਅਨਿੱਖੜਵਾਂ ਹਿੱਸਾ ਹਨ। ਜਦੋਂ ਔਖ ਦੇ ਸਮੇਂ ਵਿਚ ਸਿੰਘ ਛੋਲਿਆਂ ਨੂੰ ਬਦਾਮ ਕਹਿ ਕੇ ਛਕਦੇ ਸਨ, ਭੁੱਖ ਨੂੰ ਕੜਾਕੇ ਅਤੇ ਇਕੱਲੇ ਸਿੰਘ ਨੂੰ ਸਵਾ ਲੱਖ ਕਹਿ ਕੇ ਆਪਣੀ ਚੜ੍ਹਦੀ ਕਲਾ ਦੀ ਅਵਸਥਾ ਨੂੰ ਕਾਇਮ ਰੱਖਦੇ ਸਨ ਅਤੇ ਨਾਲ ਹੀ ਢਹਿੰਦੀ ਕਲਾ ਵਿੱਚ ਜਾਣ ਤੋਂ ਮੰਨ ਉੱਪਰ ਕਾਬੂ ਪਾ ਕੇ ਰੱਖਦੇ ਤੇ ਸਦਾ ਅਕਾਲ ਪੁਰਖ ਦੇ ਨਾਮ ਵਿਚ ਰੱਤੇ ਭੁੱਖ ਅਤੇ ਦੁੱਖ ਨੂੰ ਖਿੜੇ ਮੱਥੇ ਆਪਣੇ ਪਿੰਡਿਆਂ ਉੱਪਰ ਸਹਿ ਕੇ ਦੁਨੀਆ ਦੇ ਗੁਲਾਮੀ ਦੇ ਸੰਗਲ ਤੋੜਣ ਲਈ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਸਨ ਅਤੇ ਜਿਨ੍ਹਾਂ ਦੇ ਘਰ-ਘਾਟ ਪਰਿਵਾਰ ਸਭ ਮੁਸਲੀਆ ਸਲਤਨਤ ਨੇ ਤਬਾਹ ਕਰ ਦਿੱਤੇ ਸਨ ਪਰ ਫਿਰ ਵੀ ਜੰਗਲਾਂ ਵਿੱਚ ਫਾਕੇ ਕੱਟਦੇ ਉਨ੍ਹਾਂ ਸਿੰਘਾਂ ਦੇ ਜੀਵਨ ਦੀ ਅਵਸਥਾ ਸਾਨੂੰ ਇਹ ਬੋਲੇ ਪੜ੍ਹ ਕੇ ਅਨੁਭਵ ਹੁੰਦਾ ਹੈ। ਕਿਸ ਤਰ੍ਹਾਂ \u003c\/strong\u003e\u003c\/p\u003e\n\u003cp\u003e\u003cstrong\u003eਕੋਈ ਸਿੰਘ ਸ਼ਹੀਦੀ ਪਾਉਂਦਾ ਤਾਂ ਉਸ ਨੂੰ ਮਰ ਗਿਆ ਨਹੀਂ ਕਹਿੰਦੇ ਸਗੋਂ ਖ਼ਾਲਸਾ ਚੜ੍ਹਾਈ ਕਰ ਗਿਆ ਆਖਦੇ ਅਤੇ ਜੇਕਰ ਕੋਈ ਸਿੰਘ ਦੀ ਇੱਕ ਲੱਤ ਕੱਟੀ ਜਾਵੇ ਉਸ ਨੂੰ ਲੰਗੜ ਕਹਿ ਕੇ ਮੰਨ ਨਹੀਂ ਦੁਖਾਂਦੇ ਸਗੋਂ (ਸੁਚਾਲਾ) ਸਿੰਘ ਕਹਿ ਕੇ ਬੁਲਾਉਂਦੇ ਅਤੇ ਇਸੇ ਤਰ੍ਹਾਂ ਅੰਨੇ ਨੂੰ ਸੂਰਮਾ ਬੋਲੇ ਨੂੰ ਚੁਬਾਰੇ ਚੜ੍ਹਿਆ ਅਤੇ ਇੱਕ ਅੱਖ ਵਾਲੇ ਨੂੰ (ਲੱਖ ਨੇਤਰਾ) ਕਹਿ ਕੇ ਉਸ ਦੇ ਮਨੋਬਲ ਨੂੰ ਉੱਚਾ ਚੁੱਕਦੇ ਸਨ। ਇਹ ਬੋਲੇ ਖਾਲਸਾ ਜੀ ਦੇ ਅਠਾਰਵੀਂ ਸਦੀ ਦੇ ਦੌਰ ਵਿੱਚ ਹੋਂਦ ਵਿਚ ਆਏ ਸਨ ਜੋ ਅੱਜ ਵੀ ਪੜ੍ਹ ਕੇ ਕਮਜ਼ੋਰ ਦਿਲ ਇਨਸਾਨ ਦੇ ਮਨੋਬਲ ਨੂੰ ਇਕ ਉਚੇਰਾ ਚੁੱਕਣ ਦੀ ਸਮਰੱਥਾ ਰੱਖਦੇ ਹਨ ਅਤੇ ਪੰਜਾਬੀ ਮਾਂ ਬੋਲੀ ਦੇ ਜਾਇਆਂ ਨੂੰ ਮਾਣ ਮਹਿਸੂਸ ਕਰਾਉਂਦੇ ਹਨ ਅਤੇ ਇਹ ਗੜਗੱਜ ਬੋਲੇ ਦੁਨੀਆ ਲਈ ਇੱਕ ਮਿਸਾਲ ਰੂਪ ਵੀ ਹਨ ਕਿਸ ਤਰ੍ਹਾਂ ਖਾਲਸਾ ਗੁਰੂ ਤੇ ਪਰਮੇਸ਼ਰ ਦੇ ਹੁਕਮ ਭਾਣੇ ਵਿੱਚ ਰਹਿ ਕੇ ਦੁੱਖ ਨੂੰ ਸੁੱਖ ਦੇ ਸਾਮਾਨ ਜਾਣਦਾ ਹੈ।\u003c\/strong\u003e\u003c\/p\u003e\n\u003cp\u003e\u003cstrong\u003eਅਤੇ ਇੱਕ ਰਸ ਰਹਿੰਦਾ ਹੈ ਅਤੇ ਮੌਤ ਨੂੰ ਵੀ ਮਖੌਲਾਂ ਕਰਦਾ ਹੈ। ਸਾਡੀ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਸਭ ਇਨ੍ਹਾਂ ਖਾਲਸਾਈ ਬੋਲਿਆਂ ਨੂੰ ਜ਼ਰੂਰ ਪੜ੍ਹੀਏ, ਬੱਚਿਆਂ ਨੂੰ ਪੜ੍ਹਾਈਐ ਅਤੇ ਖ਼ਾਲਸੇ ਦੇ ਇਤਿਹਾਸ ਅਤੇ ਚੜ੍ਹਦੀ ਕਲਾ ਦੀ ਮੂਰਤ ਨੂੰ ਦੁਨੀਆ ਸਾਹਮਣੇ ਪੇਸ਼ ਕਰੀਏ।\u003c\/strong\u003e\u003c\/p\u003e\n\u003cp\u003e\u003cstrong\u003eਸੋ ਇਨ੍ਹਾਂ ਖਾਲਸਾਈ ਬੋਲਿਆਂ ਨੂੰ ਦੁਬਾਰਾ ਛਾਪਣ ਲਈ ਸ੍ਰੋਤ ਗਿਆਨੀ ਗਿਆਨ ਸਿੰਘ ਜੀ (ਗੁਰਪੰਥ ਪ੍ਰਕਾਸ਼) ਅਤੇ ਪਿਆਰਾ ਸਿੰਘ ਪਦਮ (ਖਾਲਸਾਈ ਬੋਲੇ), ਸੰਤ ਸੇਵਾ ਸਿੰਘ (ਰਾਮਪੁਰ ਖੇੜਾ) ਆਦਿਕ ਵਿਚੋਂ ਲਏ ਗਏ ਹਨ। ਆਸ ਹੈ ਕਿ ਪਾਠਕ ਜਨ ਇਸ ਨੂੰ ਪੜ੍ਹ ਕੇ ਵਧੇਰੇ ਲਾਭ ਪ੍ਰਾਪਤ ਕਰਨਗੇ ।\u003c\/strong\u003e\u003c\/p\u003e","brand":"Ustat Kitab Ghar","offers":[{"title":"PAN- Punjabi","offer_id":50633566421270,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/FullSizeRender_c91f39a5-ad08-49cc-8b33-1e7a78b48d95.jpg?v=1761181363"},{"product_id":"beleo-niklde-sher-ਬੇਲਿਓਂ-ਨਿਕਲਦੇ-ਸ਼ੇਰ-jagdeep-singh","title":"Beleo Niklde Sher || ਬੇਲਿਓਂ ਨਿਕਲਦੇ ਸ਼ੇਰ ।। Jagdeep Singh","description":"\u003cp\u003e\u003cstrong\u003eਨਾਵਲ ਲੜੀ 'ਨਾਨਕ ਰਾਜੁ ਚਲਾਇਆ' ਨੂੰ ਪੜ੍ਹਦਿਆਂ\u003c\/strong\u003e\u003c\/p\u003e\n\u003cp\u003e\u003cstrong\u003eਸਤਿਗੁਰਾਂ ਦੀ ਵਰਸੋਈ ਧਰਤੀ ਦੇਸ ਪੰਜਾਬ ਵਿਚ, ਮਾਇਆ ਦੇ ਪ੍ਰਭਾਵ ਅਧੀਨ, ਸਾਡੀ ਮਾਨਸਿਕਤਾ ਗੁਰੂ-ਪੰਥ ਦੀ ਚੜ੍ਹਦੀਕਲਾ ਨੂੰ ਭੁੱਲਦੀ ਜਾ ਰਹੀ ਸੀ ਅਜਿਹੇ ਸਮੇਂ ਦੌਰਾਨ ਸਾਡੀ ਮਨੋਦਸ਼ਾ ਨੂੰ ਸੁਧਾਰਨ ਦੇ ਨਿੱਗਰ ਯਤਨ ਕਰਨੇ ਜ਼ਰੂਰੀ ਹਨ। ਇਹ ਸੁਧਾਰ ਆਪਣੇ ਸੁਨਹਿਰੀ ਇਤਿਹਾਸ ਨੂੰ ਆਪਣੀਆਂ ਸਿਮਰਤੀਆਂ ਵਿਚ ਮੁੜ ਧਿਆਕੇ, ਗੁਰੂ-ਬਖਸ਼ਿਸ਼ ਸਦਕਾ ਇਲਾਹੀ ਗੁਰਬਾਣੀ ਤੇ ਇਤਿਹਾਸ ਤੋਂ ਮਾਰਗ-ਦਰਸ਼ਨ ਲੈਂਦੇ ਹੋਏ ਕਾਰਜਸ਼ੀਲ ਹੋਇਆਂ ਹੀ ਹੋ ਸਕਦਾ ਹੈ। ਇਸੇ ਕਾਰਜ ਲਈ ਯਤਨਸ਼ੀਲ ਹੁੰਦੇ ਹੋਏ ਇਹ ਨਾਵਲ ਲੜੀ 'ਨਾਨਕ ਰਾਜੁ ਚਲਾਇਆ' ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਲੜੀ ਤਹਿਤ \"ਹੰਨੈ ਹੰਨੈ ਪਾਤਸ਼ਾਹੀ\" ਅਤੇ \"ਬੇਲਿਓਂ ਨਿਕਲਦੇ ਸ਼ੇਰ\" ਦੋ ਨਾਵਲ ਸੰਗਤਾਂ ਅੱਗੇ ਹਾਜ਼ਰ ਹੋ ਚੁੱਕੇ ਹਨ। ਇਹ ਨਾਵਲ ਭਾਈ ਰਤਨ ਸਿੰਘ ਭੰਗੂ ਜੀ ਵੱਲੋਂ ਲਿਖੇ \"ਪ੍ਰਾਚੀਨ ਪੰਥ ਪ੍ਰਕਾਸ਼\" ਦੇ ਆਧਾਰ 'ਤੇ ਲਿਖੇ ਗਏ ਹਨ। ਪਹਿਲੇ ਨਾਵਲ ਵਿਚ ਸ਼ਹੀਦ ਭਾਈ ਤਾਰਾ ਸਿੰਘ 'ਵਾਂ' ਦੀ ਸ਼ਹਾਦਤ ਤੋਂ ਆਰੰਭ ਹੋਕੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਨੂੰ ਗੁਰ-ਸਾਖੀ ਪ੍ਰੰਪਰਾ ਨਾਲ ਪੇਸ਼ ਕਰਦਾ ਹੈ। ਦੂਜਾ ਨਾਵਲ ਭਾਈ ਹਾਠੂ ਸਿੰਘ ਜੀ ਦੀ ਸਾਖੀ ਤੋਂ ਸ਼ੁਰੂ ਹੁੰਦਾ ਹੋਇਆ ਬੁੱਢਾ ਦਲ, ਤਰਨਾ ਦਲ ਅਤੇ ਫ਼ੇਰ ਸਿੱਖ ਮਿਸਲਾਂ ਦੇ ਬਣਨ ਦੀ ਗਾਥਾ, ਵੱਡੇ ਘੱਲੂਘਾਰੇ ਦੀ ਸਾਖੀ, ਅਬਦਾਲੀ ਨੂੰ ਲੁੱਟਣ, ਮੋਰਿੰਡਾ, ਸਰਹਿੰਦ ਦੁਆਬੇ ਦੇ ਹੋਰ ਇਲਾਕੇ ਆਪਣੇ ਰਾਜ ਅਧੀਨ ਕਰਨ ਵੇਲੇ ਗੁਰੂ ਪੰਥ ਦੇ ਅਨੇਕਾਂ ਯੋਧੇ ਖਾਸ ਕਰ ਬਾਬਾ ਚੜ੍ਹਤ ਸਿੰਘ ਜੀ ਸ਼ੁਕਰਚੱਕੀਆ ਦੀ ਬਹਾਦਰੀ ਤੇ ਸੂਰਬੀਰਤਾ ਨੂੰ ਬਿਆਨ ਕਰਦਾ ਹੈ। ਇਹਨਾਂ ਨਾਵਲਾਂ ਵਿਚ ਜਿਸ ਕਾਲ-ਖੰਡ ਨੂੰ ਚੁਣਿਆ ਗਿਆ ਹੈ ਉਹ ਪੰਥ ਦੀ ਰੂਹਾਨੀ- ਚੜ੍ਹਤਲ ਦਾ ਸੁਨਿਹਰੀ ਕਾਲ ਹੈ ਅਤੇ ਇਹ ਸਾਖੀਆਂ ਕੌਮ ਦੀ ਸਮੂਹਿਕ ਚੇਤਨਾ ਵਿਚ ਵਿਸ਼ੇਸ਼ ਥਾਂ ਰੱਖਦੀਆਂ ਹਨ। ਸ਼ਹੀਦਾਂ ਦੇ ਇਤਿਹਾਸ ਅਨੇਕਾਂ ਤਰੀਕਿਆਂ ਨਾਲ ਬਿਆਨੇ ਤੇ ਲਿਖੇ ਗਏ ਹਨ। ਅਨੇਕਾਂ ਹੀ ਸਾਖੀਆਂ ਸੀਨਾ-ਬ-ਸੀਨਾ ਚਲਦੀਆਂ, ਸਾਡਾ ਮਾਰਗ ਦਰਸ਼ਨ ਕਰਦੀਆਂ ਆਈਆਂ ਹਨ। ਅਜਿਹੇ ਮੌਕੇ ਸਰਬ ਸਾਂਝੀਆਂ ਘਟਨਾਵਾਂ, ਗੁਰੂ-ਪੰਥ ਦੇ ਚੇਤਿਆਂ 'ਚ ਚੱਤੋ- ਪਹਿਰ ਹਾਜ਼ਰ ਰਹਿਣ ਵਾਲੀਆਂ ਸਾਖੀਆਂ ਨੂੰ ਬਿਆਨ ਕਰਨਾ ਕੋਈ ਸੁਖਾਲਾ ਕਾਰਜ ਨਹੀਂ ਹੈ। ਬਾਈ ਜਗਦੀਪ ਸਿੰਘ ਫਰੀਦਕੋਟ ਵੱਲੋਂ ਇਹਨਾਂ ਨਾਵਲਾਂ ਵਿਚ ਸਾਖੀ-ਪ੍ਰੰਪਰਾ ਦੀ ਵਿਧਾ ਅਨੁਸਾਰ ਲਿਖਦਿਆਂ ਸਿੱਖੀ ਸਿਧਾਂਤਾਂ ਨੂੰ ਸੋਹਣੇ ਢੰਗ ਨਾਲ ਸਮਝਾਇਆ ਹੈ। ਬਾਬਾ ਦੀਪ ਸਿੰਘ ਵਾਲੀ ਸਾਖੀ ਵਿਚ ਸਰੀਰ ਲੇਖੇ ਲਾ ਕੇ ਗੁਰਬਾਣੀ ਦੀ ਵਿਆਖਿਆ ਕਰਨ ਦੇ ਨਿਵੇਕਲੇ ਢੰਗ ਤੋਂ ਇਲਾਵਾ ਦੋਵੇਂ ਨਾਵਲ ਪੜ੍ਹਕੇ ਸਾਨੂੰ ਪਤਾ ਲੱਗਦਾ ਕਿ ਪੁਰਾਤਨ ਸਿੰਘ ਕਿਵੇਂ ਗੁਰਬਾਣੀ ਤੋਂ ਓਟ ਆਸਰਾ ਲੈਂਦੇ ਹੋਏ ਆਪਣਾ ਜੀਵਨ ਬਤੀਤ ਕਰਦੇ ਸਨ। ਕਿਵੇਂ ਸਿੰਘ ਸਤਿਗੁਰਾਂ ਨੂੰ \u003c\/strong\u003e\u003c\/p\u003e\n\u003cp\u003e\u003cstrong\u003eਸਦਾ ਹਾਜ਼ਰ ਨਾਜ਼ਰ ਜਾਣਕੇ ਹਰ ਕੰਮ ਤੋਂ ਪਹਿਲਾਂ ਸਦਾ ਅਰਦਾਸ ਕਰਦੇ ਸਨ ਅਤੇ ਜੰਗ ਦੌਰਾਨ ਕਿੰਝ ਗੁੱਸੇ ਵਿਚ ਨਹੀਂ ਸਗੋਂ ਗੁਰਬਾਣੀ ਗਾਉਂਦੇ, ਯੁੱਧ ਨੂੰ ਵੀ ਸਤਿਗੁਰਾਂ ਦਾ ਭਾਣਾ ਮੰਨਦੇ ਸਨ। ਇਸ ਨਾਵਲ ਲੜੀ ਦੇ ਸਮੂਹ ਪਾਠਕਾਂ ਨੂੰ ਪਿਓ ਦਾਦੇ ਦੇ ਖਜ਼ਾਨੇ (ਗੁਰੂ-ਪੰਥ ਦਾ ਇਤਿਹਾਸ) ਦੀ ਕੁੰਜੀ ਹੱਥ ਲੱਗਣ ਦਾ ਅਨੁਭਵ ਸਹਿਜੇ ਹੀ ਹੁੰਦਾ ਹੈ।\u003c\/strong\u003e\u003c\/p\u003e\n\u003cp\u003e\u003cstrong\u003eਇਹਨਾਂ ਨਾਵਲਾਂ ਦਾ ਆਉਣਾ ਬਹੁਤ ਮਹੱਤਵਪੂਰਨ ਗੱਲ ਹੈ ਕਿਉਂ ਜੋ ਇਹ ਨਾਵਲ ਉਸ ਵੇਲੇ ਦੀ ਗੱਲ ਕਰਦੇ ਹਨ ਜਦੋਂ ਗੁਰੂ-ਕਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਸੀਂ ਪਹਿਲੀ ਵਾਰ ਸਾਂਝੇ ਰੂਪ ਵਿਚ ਇਸ ਖਿੱਤੇ ਦੀ ਅਗਵਾਈ ਕਰਦੇ ਹਾਂ । ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ, ਸਤਿਗੁਰਾਂ ਵੱਲੋਂ ਬਖਸ਼ੇ ਆਗੂਆਂ ਵਾਲੇ ਗੁਣ ਕਿਵੇਂ ਸਮੁੱਚੇ ਖਾਲਸਾ ਪੰਥ ਦੇ ਚੇਤਿਆਂ 'ਚ ਆਪਣਾ ਸਦੀਵ ਸਥਾਨ ਬਣਾ ਲੈਂਦੇ ਹਨ, ਇਹ ਸਾਨੂੰ ਇਹਨਾਂ ਨਾਵਲਾਂ ਰਾਹੀਂ ਵੀ ਪਤਾ ਲੱਗਦਾ ਹੈ। ਗੁਰੂ-ਸਿਧਾਤਾਂ 'ਤੇ ਪਹਿਰਾ ਦਿੰਦੇ ਅਨੇਕਾਂ ਦੁਨਿਆਵੀ ਔਕੜਾਂ ਝੱਲਦੇ ਵੀ ਸਾਰੇ ਆਗੂਆਂ ਦਾ ਸਤਿਗੁਰਾਂ ਦੇ ਬਚਨਾਂ ਤੇ ਇਸ ਖਿੱਤੇ ਪ੍ਰਤੀ ਸਮਰਪਣ ਬੇਮਿਸਾਲ ਹੈ। ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਲੋਕਾਈ ਨੂੰ ਖਾਲਸਾ ਰਾਜ ਦੇ ਝਲਕਾਰਿਆਂ ਨਾਲ ਸ਼ਰਸ਼ਾਰ ਕਰਦੇ ਹਨ। ਭਾਵੇਂ ਇਹ ਸੁਭਾਅ ਤੇ ਸਮਰਪਣ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਹੀ ਮਿਲ ਸਕਦਾ ਹੈ ਪਰ ਫਿਰ ਵੀ ਇੰਝ ਜਾਪਦਾ ਹੈ ਜਿਵੇਂ ਉਸ ਬਖਸ਼ਿਸ਼ ਲਈ ਪਾਤਰਤਾ ਸਿੱਧ ਕਰਨ ਲਈ ਨਾਵਲ ਵੀ ਆਪਣਾ ਤਿਲ਼-ਫੁੱਲ ਸੇਵਾ ਨਿਭਾ ਸਕਦੇ ਹਨ। ਇਹਨਾਂ ਨਾਵਲਾਂ 'ਚ ਸਿੱਖ ਆਗੂਆਂ ਦੇ ਗੁਣ ਅਤੇ ਸੁਭਾਅ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਖ਼ਾਲਸੇ ਦੀ ਫੈਸਲੇ ਲੈਣ ਦੀ ਜੁਗਤ, ਨਿਆਂ ਕਰਨ ਦਾ ਢੰਗ, ਪ੍ਰਜਾ ਪ੍ਰਤੀ ਨਜ਼ਰੀਆ ਤੇ ਖ਼ਾਲਸਾ ਰਾਜ ਦੀਆਂ ਇਸਤਲਾਹਾਂ ਇਹਨਾਂ ਨਾਵਲਾਂ ਰਾਹੀਂ ਵੀ ਜਾਣੀਆਂ ਜਾ ਸਕਦੀਆਂ ਹਨ। ਗੁਰੂ ਖ਼ਾਲਸਾ ਪੰਥ ਦੇ ਅਜਿਹੇ ਇਤਿਹਾਸਕ ਮਾਡਲ, ਉਸ ਦੌਰ ਵਿਚ ਮੁੜ ਪੇਸ਼ ਕਰਨੇ, ਜਦੋਂ ਇਹਨਾਂ ਦੀ ਸਭ ਤੋਂ ਵੱਧ ਲੋੜ ਹੈ, ਹੀ ਇਸ ਨਾਵਲ ਦੀ ਵੱਡੀ ਪ੍ਰਾਪਤੀ ਹੈ। ਬੇਮਿਸਾਲ ਸਿੱਖ ਇਤਿਹਾਸ ਨੂੰ ਰੌਚਿਕ ਬਣਾਉਣ ਲਈ ਅਨੇਕਾਂ ਤਰ੍ਹਾਂ ਦੇ ਯਤਨ ਕਰਨ ਵਿਚ ਜਗਦੀਪ ਸਿੰਘ ਨੇ ਆਪਣੀ ਕਲਮ ਦੀ ਨਿਪੁੰਨਤਾ ਦਾ ਪ੍ਰਮਾਣ ਪੇਸ਼ ਕੀਤਾ ਹੈ। ਇਹ ਦੋਵੇਂ ਨਾਵਲ ਜਿਥੇ ਸਾਹਿਤਕ ਜਗਤ ਵਿਚ ਨਵੀਆਂ ਲੀਹਾਂ ਪਾ ਚੁੱਕੇ ਹਨ, ਉਥੇ ਗੁਰੂ-ਪੰਥ ਦੇ ਥਾਪੜੇ ਸਦਕਾ ਜਗਦੀਪ ਸਿੰਘ ਦੀ ਲਿਖਣੀ ਦੇ ਕੋਟ ਦੀ ਨੀਂਹ ਬੇਹੱਦ ਮਜ਼ਬੂਤ ਹੋ ਗਈ ਹੈ। ਅਰਦਾਸ ਹੈ ਕਿ ਸਤਿਗੁਰ ਆਪ ਥਾਪੜਾ ਦੇ ਕੇ 'ਨਾਨਕ ਰਾਜੁ ਚਲਾਇਆ' ਲੜੀ ਦੇ ਆਉਣ ਵਾਲੇ ਨਾਵਲਾਂ ਵਿਚ 'ਜਗਦੀਪ ਸਿੰਘ ਫਰੀਦਕੋਟ' ਦੀ ਕਲਮ 'ਤੇ ਆਪਣੀ ਸਵੱਲੀ ਨਦਰਿ ਬਣਾਈ ਰੱਖਣ ਜੀ ।\u003c\/strong\u003e\u003c\/p\u003e\n\u003cp\u003e \u003c\/p\u003e","brand":"Ustat Kitab Ghar","offers":[{"title":"Hardcover \/ 360","offer_id":50633613607190,"sku":null,"price":24.69,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/FullSizeRender_d3d9d755-b221-478e-bab1-f73f7a8c1d80.jpg?v=1761182668"},{"product_id":"chadhe-turang-udaawe-baaz-ਚੜੇ-ਤੁਰੰਗ-ਉਡਾਵੈ-ਬਾਜ-jagdeep-singh","title":"Charhe Turang Udaawe Baaz || ਚੜੇ ਤੁਰੰਗ ਉਡਾਵੈ ਬਾਜ || Jagdeep Singh","description":"\u003cp\u003e\u003cstrong\u003eਜਗਦੀਪ ਸਿੰਘ ਦੀਆਂ ਮੁਢਲੀਆਂ ਲਿਖਤਾਂ ਮੈਂ ਛਪਣ ਤੋਂ ਪਹਿਲਾਂ ਪੜ੍ਹੀਆਂ ਤਾਂ ਖੁਸ਼ੀ ਹੋਈ ਕਿ ਇਸ ਜੁਆਨ ਦੀ ਬੋਲੀ ਸ਼ੈਲੀ ਸਿਖ ਪਰੰਪਰਾ ਦੇ ਮੇਚ ਦੀ ਹੈ। ਮੈਂ ਸੋਚਣ ਲੱਗਾ-ਨਵੀਂ ਪੀੜੀ, ਕੀ ਪੁਰਾਤਨ ਰਵਾਇਤਾਂ ਨੂੰ ਪਸੰਦ ਕਰੇਗੀ?\u003c\/strong\u003e\u003c\/p\u003e\n\u003cp\u003e\u003cstrong\u003eਫੇਰ ਮਨ ਨੇ ਜਵਾਬ ਦਿੱਤਾ, ਨਾ ਧਰਤੀ ਕਦੇ ਪੁਰਾਣੀ ਹੋਈ ਹੈ, ਨਾ ਲੋਕ- ਮਨ ਨੇ ਆਪਣਾ ਗੌਰਵ ਤਿਆਗਿਆ। ਸਾਰੰਗੀ ਦੀ ਧੁਨ ਕੋਈ ਛੇੜੇ ਤਾਂ ਸਹੀ, ਸ਼ਹੀਦੀ ਗਾਨੇ ਖੁਦ-ਬ-ਖੁਦ ਅਸਮਾਨੋ ਹੇਠ ਆ ਉਤਰਦੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਅਮਰੀਕਨ ਸ਼ਾਇਰ ਐਜ਼ਰਾ ਪਾਊਂਡ ਨੇ ਲਿਖਿਆ - ਦੇਵਤੇ ਪਰਤੇ ਨਹੀਂ, ਉਹ ਤਾਂ ਇਥੋਂ ਗਏ ਹੀ ਨਹੀਂ ਕਿਤੇ। ਉਨ੍ਹਾਂ ਸਦਕਾ ਹੀ ਤਾਂ ਪੌਣਾ ਰੁਮਕਦੀਆਂ ਹਨ ਤੇ ਆਕਾਸ਼ ਵਿਚ ਬੱਦਲਾਂ ਦੇ ਝੁੰਡ ਸਰਕਦੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਜਗਦੀਪ ਸਾਨੂੰ ਸਾਡੀ ਸ਼ਾਨਾਮੱਤੀ ਵਰਾਸਤ ਦੀ ਉਂਗਲ ਫੜਾ ਰਿਹਾ ਹੈ, ਤਸੱਲੀ ਹੈ ਕਿ ਜਵਾਨ ਪੀੜੀ ਉਸ ਨੂੰ ਚਾਅ ਨਾਲ ਪੜ੍ਹਦੀ ਹੈ। ਉਸਦੀ ਕਲਮ ਨਿਰੰਤਰ ਬਲਵਾਨ ਹੁੰਦੀ ਰਹੇਗੀ, ਮੇਰੀ ਮੰਗਲਕਾਮਨਾ ਹੈ।\u003c\/strong\u003e\u003c\/p\u003e\n\u003cp\u003e\u003cstrong\u003eਹਰਪਾਲ ਸਿੰਘ ਪੰਨੂ\u003c\/strong\u003e\u003c\/p\u003e","brand":"Ustat Kitab Ghar","offers":[{"title":"Hardcover \/ PAN- Punjabi \/ White Notes Entertainment","offer_id":50633645130006,"sku":null,"price":26.59,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/IMG-1574.jpg?v=1761224870"},{"product_id":"dukhiye-maa-putt-ਦੁਖੀਏ-ਮਾਂ-ਪੁੱਤ-sohan-singh-seetal","title":"Dukhiye Maa Putt || ਦੁਖੀਏ ਮਾਂ ਪੁੱਤ || Sohan Singh Seetal","description":"\u003cp\u003eਜਦੋਂ ਮੈਂ 'ਸਿੱਖ ਰਾਜ ਕਿਵੇਂ ਗਿਆ ?' ਲਿਖ ਰਿਹਾ ਸਾਂ, ਓਦੋਂ ਹੀ ਮੇਰੇ ਦਿਲ ਵਿਚ ਇਹ 'ਦੁਖੀਏ ਮਾਂ-ਪੁੱਤ' ਪੁਸਤਕ ਲਿਖਣ ਦੇ ਵਿਚਾਰ ਪੈਦਾ ਹੋਏ ।\u003c\/p\u003e\n\u003cp\u003eਜਿਉਂ-ਜਿਉਂ ਮੈਂ ਮਹਾਰਾਣੀ ਜਿੰਦ ਕੌਰ ਤੇ ਉਸ ਦੇ ਇਕੋ ਇਕ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਹਾਲ ਖੋਜਦਾ ਗਿਆ, ਮੇਰਾ ਦਿਲ ਅਥਾਹ ਪੀੜ ਨਾਲ ਭਰਦਾ ਗਿਆ। ਦੁਨੀਆਂ ਉੱਤੇ ਕੇਈ ਨਿਭਾਗੇ ਹੋਏ ਹਨ, ਦੁੱਖੀ ਤੋਂ ਦੁੱਖੀ ਤੇ ਕੰਗਾਲ ਤੋਂ ਕੰਗਾਲ, ਪਰ ਇਹਨਾਂ ਦੋਹਾਂ ਦੀ ਮਿਸਾਲ ਨਹੀਂ ਮਿਲੇਗੀ । ਦੁਨੀਆਂ ਭਰ ਵਿਚੋਂ ਬਹਾਦਰ ਕੌਮ ਤੇ ਜਗਤ ਪ੍ਰਸਿੱਧ ਬਾਦਸ਼ਾਹ ਦੀ ਪਟਰਾਣੀ ਜਿੰਦ ਕੌਰਾਂ ਨੂੰ ਇਕ ਰੋਟੀ ਬਦਲੇ ਤਰਲੇ ਲੈਣੇ ਪਏ ਤੇ ਉਮਰ ਦਾ ਚੰਗਾ ਹਿੱਸਾ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਕੱਟਣਾ ਪਿਆ । ਮਰ ਕੇ ਵੀ ਦੁਸ਼ਮਣਾਂ ਦੇ ਦਿਲੋਂ ਉਸਦਾ ਵੈਰ ਨਾ ਗਿਆ । ਉਹਦੀ ਲੋਥ ਨੂੰ ਵੀ ਕਈ ਮਹੀਨੇ ਪਰਦੇਸ ਵਿਚ ਰੁਲਣਾ ਪਿਆ । ਉਸ ਦੇ ਸਿਵੇ ਦੀ ਭਬੂਤੀ ਵੀ ਆਪਣੀ ਜਨਮ ਭੂਮੀ ਨੂੰ ਤਰਸਦੀ ਰਹਿ ਗਈ । ਹੋਰ ਕੋਈ ਨਹੀਂ ਹੋਇਆ, ਜਿਸ ਨਾਲ ਇਸ ਨਿਰਦਈ ਦੁਨੀਆਂ ਨੇ ਐਨਾ ਵੈਰ ਕਮਾਇਆ ਹੋਵੇ ।\u003c\/p\u003e\n\u003cp\u003eਦੂਜਾ, ਮਹਾਰਾਜਾ ਦਲੀਪ ਸਿੰਘ, ਜੋ ਬਿਨਾਂ ਕਿਸੇ ਗੁਨਾਹ ਦੇ ਆਦਮ ਵਾਂਗ ਬਹਿਸ਼ਤ ਵਿਚੋਂ ਕੱਢ ਦਿੱਤਾ ਗਿਆ । ਸਾਰੀ ਉਮਰ ਵਿਚ ਉਹਨੇ ਇਕੋ ਪਾਪ ਕੀਤਾ ਸੀ; ਇਹ ਕਿ ਉਹਨੇ ਇਕ ਭਲੇਮਾਣਸ ਤੇ ਬਲਵਾਨ ਗੁਆਂਢੀ ਦੇ ਯਰਾਨੇ ਉੱਤੇ ਭਰੋਸਾ ਕਰ ਲਿਆ ਸੀ । ਇਸ ਦਾ ਫਲ ਉਹਨੂੰ ਰਾਜ ਭਾਗ ਤਿਆਗ ਕੇ ਉਮਰ ਭਰ ਦੇ ਦੁੱਖ, ਕਲੇਸ਼ ਤੇ ਝੋਰੇ ਖਰੀਦਣੇ ਪਏ । ਅਨੋਖਾ ਵਪਾਰੀ ਸੀ ਉਹ, ਜਿਸ ਨੇ ਕਿਸਮਤ ਦੇ ਕੇ ਬਦਕਿਸਮਤੀ ਵਟਾ ਲਈ ਸੀ । ਕੋਹਿਨੂਰ ਪਹਿਨਣ ਵਾਲਾ ਤੇ ਹੀਰੇ ਮੋਤੀ ਦਾਨ ਕਰਨ ਵਾਲਾ, ਇਕ ਦਿਨ ਮਾਸਕੋ (ਰੂਸ) ਦੇ ਬਜ਼ਾਰਾਂ ਵਿਚ ਭਿੱਛਿਆ ਮੰਗਦਾ ਫਿਰਦਾ ਸੀ । ਭਾਗਾਂ ਭਰੇ ਪੰਜਾਬ ਦਾ ਮਾਲਕ ਅੰਤ ਰੋਟੀ ਨੂੰ ਤਰਸਦਾ ਮਰ ਗਿਆ । ਉਸ ਨੂੰ ਜਿਉਂਦੇ-ਜੀ ਕਦੇ ਸੁੱਖ ਨਸੀਬ ਨਹੀਂ ਹੋਇਆ ।\u003c\/p\u003e\n\u003cp\u003eਇਸ ਪੁਸਤਕ ਦਾ ਪਹਿਲਾ ਕਾਂਡ ਬੜੇ ਥੋੜ੍ਹੇ ਸ਼ਬਦਾਂ ਵਿਚ ਲਿਖਿਆ ਗਿਆ ਹੈ, ਤੇ ਮੋਟੀਆਂ-ਮੋਟੀਆਂ ਗੱਲਾਂ ਹੀ ਕਹੀਆਂ ਹਨ, ਕਿਉਂਕਿ ਸਿੱਖ-ਰਾਜ ਕਿਵੇਂ ਗਿਆ ?' ਵਿਚ ਸਾਰੇ ਹਾਲ ਬੜੇ ਖੁਹਲ ਕੇ ਲਿਖੇ ਗਏ ਹਨ। ਚੰਗਾ ਹੋਵੇ, ਜੇ ਪਾਠਕ ਇਹ ਪੁਸਤਕ 'ਦੁਖੀਏ ਮਾਂ-ਪੁੱਤ' ਪੜ੍ਹਨ ਤੋਂ ਪਹਿਲਾਂ ਸਿੱਖ ਰਾਜ ਕਿਵੇਂ ਗਿਆ । ਪੜ੍ਹ ਲੈਣ । ਇਸ ਤਰ੍ਹਾਂ ਇਸਦਾ ਪਹਿਲਾ ਕਾਂਡ ਸੌਖਾ ਸਮਝਿਆ ਜਾਵੇਗਾ।\u003c\/p\u003e\n\u003cp\u003eਜਿਨ੍ਹਾਂ ਕਿਤਾਬਾਂ ਦੀ ਸਹਾਇਤਾ ਨਾਲ ਇਹ ਪੁਸਤਕ ਲਿਖੀ ਹੈ, ਮੈਂ ਉਹਨਾਂ ਦੇ ਲਿਖਾਰੀਆਂ ਦਾ ਧੰਨਵਾਦੀ ਹਾਂ।\u003c\/p\u003e","brand":"Ustat Kitab Ghar","offers":[{"title":"Lahore Book Shop \/ Sikh History \/ PAN- Punjabi","offer_id":50637581844758,"sku":null,"price":16.14,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/601CF510-F683-4C8C-908D-A0B01C8761AD.jpg?v=1761220405"},{"product_id":"dooro-vekhe-sant-jarnail-singh-ਦੂਰੋਂ-ਵੇਖੇ-ਸੰਤ-ਜਰਨੈਲ-ਸਿੰਘ-ਜੀ-harpal-singh-pannu","title":"Dooro Vekhe Sant Jarnail Singh || ਦੂਰੋਂ ਵੇਖੇ ਸੰਤ ਜਰਨੈਲ ਸਿੰਘ ਜੀ ॥ Harpal Singh Pannu","description":"\u003cp\u003e\u003cstrong\u003eਪਿਆਰੇ ਪਾਠਕ, ਇਸ ਲਿਖਤ ਵਿੱਚ ਨਾ ਇਤਿਹਾਸ ਹੈ ਨਾ ਫ਼ਲਸਫ਼ਾ। ਇਹ ਕੁਝ ਪੰਨੇ ਲਿਖਣ ਵੇਲ਼ੇ ਕੋਈ ਨਿਸ਼ਚਿਤ ਸਾਹਿਤਕ ਸ਼ੈਲੀ ਜਾਂ ਕ੍ਰਮ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਕੁਝ ਘਟਨਾਵਾਂ ਅੱਗੇ ਪਿੱਛੇ ਹੋ ਗਈਆਂ ਹਨ। ਜੋ ਕੁਝ ਮੈਂ ਅੱਖੀਂ ਵੇਖਿਆ, ਹੂ-ਬਹੂ ਓਵੇਂ ਲਿਖ ਦਿਤਾ। ਪਹਿਲਾਂ ਹੀ ਮਨ ਵਿੱਚ ਕੋਈ ਨਿਸ਼ਚਿਤ ਉਦੇਸ਼ ਮਿਥਣ ਦੀ ਥਾਂ ਤੱਥਾਂ ਨੂੰ ਪ੍ਰਾਥਮਿਕਤਾ ਦਿੱਤੀ, ਜਦੋਂ ਕਿ ਮੈਨੂੰ ਬਾਖੂਬੀ ਪਤਾ ਹੈ ਕਿ ਉਦੇਸ਼ ਦੀ ਅਣਹੋਂਦ ਵਿੱਚ ਤੱਥ, ਬਿਲਕੁਲ ਬੇਕਾਰ ਇੱਟਾਂ, ਰੋੜੇ ਹੁੰਦੇ ਹਨ, ਜੋ ਲਾਹੇਵੰਦ ਹੋਣ ਦੀ ਥਾਂ ਯਾਤਰੂਆਂ ਦੇ ਸਫ਼ਰ ਵਿੱਚ ਵਿਘਨ ਪਾ ਸਕਦੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਮੈਨੂੰ ਇਓਂ ਲੱਗਦਾ, ਜਿਵੇਂ ਸੰਤ ਜਰਨੈਲ ਸਿੰਘ ਮੇਰਾ ਮਿੱਤਰ ਹੋਵੇ। ਉਹ ਕਿਸੇ ਦਾ ਵੀ ਮਿੱਤਰ ਨਹੀਂ ਸੀ, ਸਾਧ ਸੀ ਉਹ ਕੇਵਲ । ਸਾਧ ਦਾ ਨਾ ਕੋਈ ਦੁਸ਼ਮਣ ਹੁੰਦਾ ਹੈ ਨਾ ਦੋਸਤ। ਮੈਂ ਉਸ ਨੂੰ ਇੱਕ ਚੰਗਾ ਸਿੱਖ ਸਮਝਿਆ, ਜਿਸ ਦੀ ਅਕਾਲੀ ਦਲ ਵਿੱਚ ਚੜ੍ਹਤ ਹੋ ਰਹੀ ਸੀ। ਇਸ ਚੜ੍ਹਤ ਦਾ ਕਦੀ ਮੈਂ ਸਿਆਸੀ ਲਾਭ ਉਠਾ ਸਕਾਂਗਾ ਸ਼ਾਇਦ, ਮੇਰਾ ਸੰਤ ਜਰਨੈਲ ਸਿੰਘ ਨਾਲ਼ ਇਸ ਕਰ ਕੇ ਸੰਪਰਕ ਹੋਇਆ।\u003c\/strong\u003e\u003c\/p\u003e","brand":"Ustat Kitab Ghar","offers":[{"title":"Paperback \/ PAN- Punjabi \/ Ajaad Khalsa Parkashan","offer_id":50637708460310,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/IMG-1567.jpg?v=1761223084"},{"product_id":"bol-mardanea-ਬੋਲ-ਮਰਦਾਨਿਆ-ਜਸਬੀਰ-ਮੰਡ","title":"Bol Mardanea || ਬੋਲ ਮਰਦਾਨਿਆ ॥ ਜਸਬੀਰ ਮੰਡ","description":"\u003cp\u003e\u003cstrong\u003e\u003c\/strong\u003e\u003c\/p\u003e\n\u003cp\u003eਭਾਈ ਮਰਦਾਨੇ ਦਾ ਵਿਸ਼ਾ ਹੁਣ ਤੱਕ ਸਿਰਫ਼ ਜਨਮ ਸਾਖੀਆਂ ਅਤੇ ਲੋਕ ਕਥਾਵਾਂ ਵਿੱਚ ਘਿਰਿਆ ਸੀ। ਇਸ ਅਣਗੌਲ਼ੇ ਨਾਇਕ ਦੇ ਰਹੱਸ ਨੂੰ ਸਮਝਣ ਲਈ ਸਿਰਫ਼ ਇਤਿਹਾਸਕ ਸੂਝ ਨਾਲ਼ ਨਹੀਂ ਸੀ ਸਰਨਾ। ਇਹ ਪੰਜਾਬੀ ਦੇ ਕਿਸੇ ਵੀ ਨਾਵਲਕਾਰ ਲਈ ਸਭ ਤੋਂ ਵੱਡੀ ਚੁਣੌਤੀ ਸੀ ਕਿ ਉਹ ਇਤਿਹਾਸ ਦੇ ਇਸ ਸਮੇਂ ਨੂੰ ਨਾਵਲ ਵਿੱਚ ਸੁਤੰਤਰ ਜਗ੍ਹਾ ਦਵਾ ਸਕਦਾ। ਮੰਡ ਦੀ ਇਸ ਰਚਨਾ ਵਿੱਚ ਨਾਵਲ ਅਤੇ ਇਤਿਹਾਸ ਦੀ ਸੁਗੰਧ ਬਰਾਬਰ ਆਉਂਦੀ ਹੈ। ਇਤਿਹਾਸ ਨੇ ਮਰਦਾਨੇ ਨੂੰ ਸਿਰਫ਼ ‘ਰਬਾਬੀ' ਤੱਕ ਹੀ ਸੀਮਤ ਕਰ ਦਿਤਾ ਸੀ। ਮੰਡ ਨੇ ਮਰਦਾਨੇ ਦੇ ਸਿਰਫ਼ ਸਾਜ਼ੀ ਹੋਣ ਦੀ ਮਿੱਥ ਨੂੰ ਤੋੜਿਆ ਹੈ। ਉਸਨੇ ਮਰਦਾਨੇ ਦੇ ਸਮਰਪਣ, ਸੂਝ ਅਤੇ ਸਾਦਗੀ ਦੇ ਸੰਗਮ ਨੂੰ ਇੱਕ ਨਵਾਂ ਸੰਵਾਦ ਦਿਤਾ ਹੈ।\u003c\/p\u003e\n\u003cp\u003eਗਲਪ\/ਵਾਰਤਕ ਵਿੱਚ ਬਾਬੇ ਦੀ ਰੂਹਾਨੀ ਸੂਰਤ ਨੂੰ ਚਿਤਰਦਾ ਇਸ ਤਰ੍ਹਾਂ ਦਾ ਇਹ ਪਹਿਲਾ ਨਾਵਲ ਹੈ। ਇਸ ਨਾਵਲ ਵਿੱਚ ਇੱਕ ਧਾਰਾ ਨਿਰੰਤਰ ਵਗਦੀ ਹੈ, ਉਹ ਹੈ ਮਰਦਾਨੇ ਦੇ ਗਵਾਹ ਹੋਣ ਦੀ ਧਾਰਾ। ਜਿਸ ਤਰ੍ਹਾਂ ਬਾਬੇ ਦੇ ਸਾਥ ਦੌਰਾਨ ਮਰਦਾਨੇ ਨੇ ਸਫ਼ਰਾਂ ਨੂੰ ਜੀਵਿਆ ਹੈ, ਉਹ ਇਸ ਨਾਵਲ ਦੀ ਕੇਂਦਰੀ ਧੁਨ ਹੈ। ਮੰਡ ਨੇ ਘਟਨਾਵਾਂ ਨੂੰ ਛੱਡਕੇ ਸੂਖ਼ਮ ਪਲਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਵਲ ਵਿੱਚ ਫ਼ੈਲੇ ਰਹੱਸ ਨੂੰ ਧਿਆਨ ਨਾਲ਼ ਮਹਿਸੂਸ ਕਰਨ ਦੀ ਲੋੜ ਹੈ। ਮੰਡ ਨੇ ਪ੍ਰਚਲਿਤ ਇਤਿਹਾਸਕ ਦੁਹਰਾਅ ਨੂੰ ਬਹੁਤ ਘੱਟ ਵਰਤਿਆ ਹੈ। ਅਸਲ ਵਿੱਚ ਉਹ ਮਰਦਾਨੇ ਦੀ ਜਗਿਆਸੂ ਨਜ਼ਰ ਨਾਲ਼ ਉਸ ਸਮੁੱਚੇ ਦੌਰ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ।\u003c\/p\u003e\n\u003cp\u003eਮੰਡ ਦਾ ਇਹ ਨਾਵਲ ਸਿਰਫ਼ ਮਰਦਾਨੇ ਦੀ ਕਥਾ ਨਹੀਂ ਹੈ। ਇਹ ਉਸਦੇ ਜੀਵਤ ਸੁਆਸਾਂ ਦੀ ਧੜਕਣ ਹੈ, ਜਿਹੜੇ ਉਸਨੇ ਬਾਬੇ ਨਾਲ਼ ਤੁਰਦਿਆਂ ਰੂਹਾਨੀ ਰੰਗਾਂ ਵਿੱਚ ਰੰਗੇ ਗਏ। ਇਸ ਵਿੱਚ ਬਾਬੇ ਦੇ ਹਜ਼ਾਰਾਂ ਮੀਲ ਦੇ ਸਫ਼ਰ ਦੀ ਉਹ ਚਿਣਗ ਵੀ ਹੈ, ਜਿਸ ਵਿੱਚ ਸੱਚ ਨੂੰ ਹਰ ਕਿਸੇ ਕੋਲ਼ ਪਹੁੰਚਾਉਣ ਦੀ ਚੇਸ਼ਟਾ ਸੀ। ਹਜ਼ਾਰਾਂ ਮੀਲਾਂ ਦੇ ਇਸ ਸਫਰ ਨੂੰ ਚਿਤਰਦੇ ਇਸ ਨਾਵਲ ਦੀ ਕਲਾਤਮਿਕ ਇਕਾਗਰਤਾ ਕਮਾਲ ਦੀ ਹੈ।ਬਾਬੇ ਦੇ ਅਲੱਗ-ਅਲੱਗ ਅੰਦਾਜ਼ ਵਿੱਚੋਂ ਗੁਜ਼ਰਨ ਦੇ ਦ੍ਰਿਸ਼ ਤਾਜ਼ਗੀ ਨਾਲ਼ ਭਰੇ ਪਏ ਹਨ। ਮੰਡ ਨੇ ਪੰਜਾਬੀ ਨਾਵਲ ਨੂੰ ਇੱਕ ਤਾਜ਼ੀ ਅੱਖ ਦਿੱਤੀ ਹੈ, ਜਿਸ ਵਿੱਚ ਪੰਜਾਬੀ ਸਭਿਆਚਾਰ ਦੀਆਂ ਗਹਿਰਾਈਆਂ ਨੂੰ ਤਾਜ਼ੇ ਦਮ ਨਾਲ਼ ਦੇਖਣ ਦੀ ਤਾਕਤ ਹੈ ।\u003c\/p\u003e","brand":"Ustat Kitab Ghar","offers":[{"title":"Hardcover \/ PAN- Punjabi \/ Autumn Art","offer_id":50637761708310,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/FDD758C5-ACB0-4241-8EA8-00E21C37EC47.jpg?v=1761223693"},{"product_id":"aao-shahmukhi-sikhiye-ਆਓ-ਸ਼ਾਹਮੁਖੀ-ਸਿੱਖੀਏ-jaspal-ghai","title":"Aao Shahmukhi Sikhiye || ਆਓ ਸ਼ਾਹਮੁਖੀ ਸਿੱਖੀਏ ॥ Jaspal Ghai","description":"\u003cp\u003e\u003cstrong\u003e\u003c\/strong\u003e\u003c\/p\u003e\n\u003cp\u003eਸ਼ਾਹਮੁਖੀ ਕਿਉਂ ਸਿੱਖੀ ਜਾਵੇ?\u003c\/p\u003e\n\u003cp\u003eਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਦੋਵੇਂ ਪੰਜਾਬਾਂ ਦੀ ਭਾਸ਼ਾ ਪੰਜਾਬੀ ਹੈ, ਪਰ ਉਹ ਇਕ ਦੂਜੇ ਦਾ ਪੰਜਾਬੀ ਚ ਲਿਖਿਆ ਪੜ੍ਹ ਨਹੀਂ ਸਕਦੇ। ਇੰਜ ਦੋਵੇਂ ਪਾਸਿਆਂ ਦਾ ਚੰਗਾ ਸਾਹਿਤ ਸਿਰਫ਼ ਇਕ ਲਿੱਪੀ ਤਕ ਸੀਮਤ ਹੋ ਕੇ ਰਹਿ ਗਿਆ ਹੈ। ਇਸ ਖੱਪੇ ਨੂੰ ਪੂਰਨ ਲਈ ਪੰਜਾਬੀਆਂ ਨੂੰ ਦੋਵੇਂ ਲਿੱਪੀਆਂ ਦੀ ਸਮਝ ਹੋਣੀ ਚਾਹੀਦੀ ਹੈ। ਸ਼ਾਹਮੁਖੀ ਸਿੱਖਣ ਦੇ ਤਿੰਨ ਫ਼ਾਇਦੇ ਹੋ ਸਕਦੇ ਹਨ :\u003c\/p\u003e\n\u003cp\u003e1: ਸ਼ਾਹਮੁਖੀ ਚ ਲਿਖੇ ਸਾਹਿਤ ਨੂੰ ਪੜ੍ਹਨ ਯੋਗ ਹੋ ਸਕਦੇ ਹਾਂ ਅਤੇ ਗੁਰਮੁਖੀ ਚ ਲਿਖੇ ਸਾਹਿਤ ਨੂੰ ਸ਼ਾਹਮੁਖੀ ਚ ਲਿੱਪੀਅੰਤਰ ਕਰਕੇ ਪਾਠਕਾਂ ਦਾ ਘੇਰਾ ਵਧਾ ਸਕਦੇ ਹਾਂ।\u003c\/p\u003e\n\u003cp\u003e2: ਸ਼ਾਹਮੁਖੀ ਲਿੱਪੀ ਅਸਲ ਵਿਚ ਕੋਈ ਵੱਖਰੀ ਲਿੱਪੀ ਨਹੀਂ, ਸਗੋਂ ਉਰਦੂ ਲਿੱਪੀ ਹੀ ਹੈ। ਇਸ ਨੂੰ ਸਿੱਖ ਕੇ ਅਸੀਂ ਉਰਦੂ ਭਾਸ਼ਾ ਪੜ੍ਹਨ ਲਿਖਣ ਦੇ ਯੋਗ ਵੀ ਹੋ ਸਕਦੇ ਹਾਂ।\u003c\/p\u003e\n\u003cp\u003e3: ਸ਼ਾਹਮੁਖੀ ਸਿੱਖਣ ਦਾ ਇਕ ਬਹੁਤ ਵੱਡਾ ਫ਼ਾਇਦਾ ਇਹ ਹੋ ਸਕਦਾ ਹੈ ਕਿ ਸਾਡੇ ਗੁਰਮੁਖੀ ਸ਼ਬਦਾਂ ਦੇ ਸ਼ਬਦਜੋੜ ਸ਼ੁੱਧ ਹੋ ਸਕਦੇ ਹਨ ਅਤੇ ਸਾਡਾ ਉਚਾਰਨ ਵੀ ਸ਼ੁੱਧ ਹੋ ਸਕਦਾ ਹੈ। ਫ਼ਾਰਸੀ ਮੂਲ ਦੇ ਅਨੇਕਾਂ ਸ਼ਬਦ ਅਸੀਂ ਅਕਸਰ ਗ਼ਲਤ ਲਿਖਦੇ ਅਤੇ ਗ਼ਜ਼ਲ ਬੋਲਦੇ ਹਾਂ। ਸ਼ਾਹਮੁਖੀ ਸਿੱਖਣ ਨਾਲ ਇਨ੍ਹਾ ਸ਼ਬਦਾਂ ਦੀ ਮੂਲ ਬਣਤਰ ਅਤੇ ਸਹੀ ਉਚਾਰਨ ਦਾ ਪਤਾ ਲੱਗ ਸਕਦਾ ਹੈ।\u003c\/p\u003e","brand":"Ustat Kitab Ghar","offers":[{"title":"Paperback \/ Autumn Art \/ 69","offer_id":50637798474006,"sku":null,"price":12.34,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/46872F13-3594-4BD3-B9F5-6BF55EEEB816.jpg?v=1761223968"},{"product_id":"sikh-raj-da-antt-ਸਿੱਖ-ਰਾਜ-ਦਾ-ਅੰਤ-khushwant-singh","title":"Sikh Raj Da Antt || ਸਿੱਖ ਰਾਜ ਦਾ ਅੰਤ ॥ Khushwant Singh","description":"\u003cp\u003e\u003cstrong\u003e\u003c\/strong\u003e\u003c\/p\u003e\n\u003cp\u003eਇਹ ਛੋਟੀ ਜਿਹੀ ਕਿਤਾਬ ਪੰਜਾਬ ਦੇ ਖਾਲਸਾ ਰਾਜ ਦੇ ਅੰਤ ਦੀ ਕਹਾਣੀ ਹੈ। ਇਹ ਦੁਪਹਿਰ ਬਾਅਦ 27 ਜੂਨ, 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ 14 ਮਾਰਚ, 1849 ਨੂੰ ਪੰਜਾਬੀ ਫੌਜਾਂ ਵੱਲੋਂ ਹਆਰ ਸੁੱਟਣ ਤੱਕ ਦੇ ਦਸ ਸਾਲਾਂ ਦੀ ਕਹਾਣੀ ਹੈ। ਇਸ ਕਹਾਣੀ ਦੇ ਪਾਤਰਾਂ ਤੇ ਘਟਨਾਵਾਂ ਦਾ ਜ਼ਿਕਰ ਉਸ ਵੇਲੇ ਦੀਆਂ ਇਤਿਹਾਸਕ ਦਸਤਾਵੇਜ਼ਾਂ ਉਪਰ ਅਧਾਰਤ ਹੈ।\u003c\/p\u003e\n\u003cp\u003eਮੈਂ ਰਾਕਫੈਲਰ ਫਾਊਂਡੇਸ਼ਨ ਦਾ ਬਹੁਤ ਧੰਨਵਾਦੀ ਹਾਂ ਜਿਹਨਾਂ ਦੀ ਸਹਾਇਤਾ ਤੋਂ ਬਿਨਾਂ ਮੈਂ ਸਿੱਖ ਇਤਹਾਸ ਦੀ ਖੋਜ ਵਾਸਤੇ ਉਚੇਚੇ ਤਿੰਨ ਸਾਲ ਨਹੀਂ ਲਗਾ ਸਕਦਾ ਸੀ। ਇਹ ਕਿਤਾਬ ਉਸ ਖੋਜ ਦੀ ਪੈਦਾਵਾਰ ਹੈ। ਮੈਂ ਰਾਸ਼ਟਰੀ ਪੁਰਾਲੇਖ ਸੰਸਥਾ, ਨੈਸ਼ਨਲ ਆਰਕੀਵੀਜ਼, ਦੇ ਐਮ. ਐਲ. ਆਹਲੂਵਾਲੀਆ ਦਾ ਬਹੁਤ ਧੰਨਵਾਦੀ ਹਾਂ। ਮੈਂ ਆਪਣੀ ਸਹਾਇਕ ਮਿੱਸ ਯਵੋਨੀ ਦਾ ਵੀ ਆਭਾਰੀ ਹਾਂ ਜਿਸ ਨੇ ਇਸ ਕਿਤਾਬ ਨੂੰ ਸਿਰੇ ਲਗਾਉਣ ਵਿਚ ਮੇਰੀ ਮਦਦ ਕੀਤੀ।\u003c\/p\u003e\n\u003cp\u003e \u003c\/p\u003e","brand":"Ustat Kitab Ghar","offers":[{"title":"Paperback \/ Unistar \/ 152","offer_id":50637815251222,"sku":null,"price":16.14,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/4C276ECB-4D96-4FA1-BB4E-04501FAF5353.jpg?v=1761231180"},{"product_id":"the-guru-rajni-sekhri-sibal","title":"The Guru || Rajni Sekhri Sibal","description":"\u003cp\u003e\u003cstrong\u003eCompassion is the central theme of Guru Nanak Dev's teachings. His world view is rational, liberal and humane. The essence of spirituality is inherent in each one of us - it is compassion. A strong need to share and care for others was deeply etched in Guru Nanak from a very young age. Guru Nanak believed that every religion was in essence a different path to the same end. He was a firm advocate of equality and was of the view that: \"he who regards all as equals is truly religious.\"\u003c\/strong\u003e\u003c\/p\u003e\n\u003cp\u003e\u003cstrong\u003eWhen I read the manuscript of 'The Guru: Guru Nanak's Saakhis, I was truly fascinated. This collection of short stories about Guru Nanak Dev provide an insight into the life and teachings of a wise, rational and compassionate spiritual leader who walked this earth five centuries ago. He was a reformer and his teachings were radical and extremely relevant in the stratified society of his times. They are just as relevant today in a world that continues to have much the same issues world that is at war with itself. a\u003c\/strong\u003e\u003c\/p\u003e\n\u003cp\u003e\u003cstrong\u003eRajni Sekhri Sibal's book 'The Guru: Guru Nanak's Saakhis' is a beautiful compilation of some of the most fascinating and inspirational stories I have read. The book stores a wealth of knowledge that is conveyed to the reader in a subtle and appealing manner. The narrative is absorbing, conversational \u003c\/strong\u003e\u003c\/p\u003e\n\u003cp\u003e\u003cstrong\u003eand poetic in parts. The author has captured the essence of the time in which the book is set. The anecdotes are so engaging that they kept me glued to the book until I read the last sentence.\u003c\/strong\u003e\u003c\/p\u003e\n\u003cp\u003e\u003cstrong\u003eThe Saakhis narrated in the book are thought provoking and imbued with a depth of wisdom and provide a direction to the reader to help lead a purposeful life a life with a purpose\u003c\/strong\u003e.\u003c\/p\u003e","brand":"Ustat Kitab Ghar","offers":[{"title":"Paperback \/ English \/ Suitable for all ages","offer_id":50637993378070,"sku":null,"price":18.75,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/4EE1C805-90E8-4128-B640-EF34F1A5C61C.jpg?v=1761226018"},{"product_id":"baba-nanak-ਬਾਬਾ-ਨਾਨਕ-sohan-singh-seetal","title":"Baba Nanak || ਬਾਬਾ ਨਾਨਕ ॥ Sohan Singh Seetal","description":"\u003cp\u003e\u003cstrong\u003e\u003c\/strong\u003e\u003c\/p\u003e\n\u003cp\u003eਫ਼ਰਾਂਸ ਦਾ ਮਸ਼ਹੂਰ ਵਿਚਾਰਵਾਨ ਜੀਨ ਜੈਕ ਰੂਸੋ ਲਿਖਦਾ ਹੈ ਕਿ ਬੱਚੇ ਦੇ ਮਨ 'ਤੇ ਜੋ ਪ੍ਰਭਾਵ ਪਹਿਲੀ ਉਮਰੇ ਪੈ ਜਾਂਦੇ ਹਨ, ਉਹ ਸਾਰੀ ਉਮਰ ਨਹੀਂ ਮਿਟਦੇ। ਇਸ ਤੋਂ ਮੈਂ ਇਹ ਵਿਚਾਰ ਬਣਾਇਆ ਹੈ ਕਿ ਬੱਚੇ ਦੇ ਸਾਹਮਣੇ ਕਦੇ ਝੂਠ ਨਾ ਬੋਲੋ। ਇਹ ਸੋਚ ਕੇ ਕਿ ਅਜੇ ਉਹ ਤੁਹਾਡੀ ਗੱਲ ਸਮਝਣ ਜੋਗਾ ਨਹੀਂ, ਉਹਨੂੰ ਭੁਲੇਖਾ ਨਾ ਪਾਉ। ਹੋ ਸਕਦਾ ਹੈ, ਅੱਜ ਉਹ ਤੁਹਾਡੇ ਝੂਠ 'ਤੇ ਖੁਸ਼ ਹੋ ਜਾਵੇ ਤੇ ਉਸ ਝੂਠ ਨੂੰ ਹੀ ਸੱਚ ਮੰਨ ਲਵੇ। ਪਰ ਜਦੋਂ ਉਹ ਵੱਡਾ ਹੋਵੇਗਾ ਤੇ ਉਹਨੂੰ ਤੁਹਾਡੇ ਝੂਠ ਦਾ ਪਤਾ ਲੱਗ ਜਾਵੇਗਾ ਤਾਂ ਉਹਦੇ ਸਾਹਮਣੇ ਉਹ ਸਭ ਕੁਝ ਝੂਠ ਹੋ ਜਾਵੇਗਾ ਜੋ ਉਹਨੇ ਤੁਹਾਡੇ ਕੋਲੋਂ ਸੁਣਿਆ ਹੋਵੇਗਾ।\u003c\/p\u003e\n\u003cp\u003eਮੈਂ ਇਹ ਛੋਟੀ ਜੇਹੀ ਪੁਸਤਕ ਬੱਚਿਆਂ ਵਾਸਤੇ ਲਿਖੀ ਹੈ। ਇਸ ਵਿੱਚ ਵੀ ਮੈਂ ਅਨਹੋਣੀਆਂ ਕਰਾਮਾਤਾਂ ਨੂੰ ਥਾਂ ਨਹੀਂ ਦਿੱਤੀ। ਮੈਂ ਓਹਾ ਕੁਛ ਲਿਖਿਆ ਹੈ, ਜੋ ਮੈਂ ਆਪ 'ਸੱਚ' ਮੰਨਦਾ ਹਾਂ। ਮੈਂ ਯਤਨ ਇਹ ਕੀਤਾ ਹੈ ਕਿ ਹਰ ਗੱਲ ਸਰਲ ਬੋਲੀ ਤੇ ਸਾਦਾ ਢੰਗ ਨਾਲ ਲਿਖਾਂ ਜਿਵੇਂ ਬੱਚੇ ਸਮਝ ਸਕਣ। ਗੁਰੂ ਘਰ ਦੀ ਸ਼ਰਧਾ ਤੇ ਬੱਚਿਆਂ ਦਾ ਪਿਆਰ, ਇਹ ਦੋ ਹੀ ਮਨੋਰਥ ਹਨ ਮੇਰੇ। ਧੰਨ ਗੁਰੂ ਨਾਨਕ ।\u003c\/p\u003e","brand":"Ustat Kitab Ghar","offers":[{"title":"Paperback \/ Lahore Book Shop \/ 135","offer_id":50638003306774,"sku":null,"price":16.14,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/465D80E7-25EE-48E8-8FCB-AAAE2C3655E3.jpg?v=1761226018"},{"product_id":"guru-nanak-dev-ji-da-kudrat-sindhat-ਗੁਰੂ-ਨਾਨਕ-ਦੇਵ-ਜੀ-ਦਾ-ਕੁਦਰਤ-ਸਿੰਧਾਂਤ-harpal-singh-pannu","title":"Guru Nanak Dev Ji Da Kudrat Sindhat || ਗੁਰੂ ਨਾਨਕ ਦੇਵ ਜੀ ਦਾ ਕੁਦਰਤ ਸਿੰਧਾਂਤ ।। Harpal Singh Pannu","description":"\u003cp\u003eਸਿੱਖ-ਚਿੰਤਨ ਵਿਚ 'ਕੁਦਰਤ' ਕੋਈ ਉਚ-ਪੱਧਰੀ ਸੰਕੇਤ ਨਹੀਂ, ਦਾਰਸ਼ਨਿਕ ਮਹੱਤਵ ਵਾਲਾ ਸੰਕਲਪ ਅਤੇ ਨਿਵੇਕਲੇ ਵਿਸ਼ਵ-ਸਿਧਾਂਤ ਦਾ ਆਧਾਰ ਹੈ। ਸੰਕੇਤ ਦੇ ਰੂਪ ਵਿਚ 'ਕੁਦਰਤ' ਅਰਬੀ ਭਾਸ਼ਾ ਵਿੱਚੋਂ ਆਇਆ ਸ਼ਬਦ ਹੈ, ਜੋ ਭਾਰਤੀ ਭਾਸ਼ਾਵਾਂ ਤੇ ਖ਼ਾਸ ਕਰਕੇ ਪੰਜਾਬੀ ਵਿਚ ਰਚ-ਮਿਚ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਨੂੰ ਵਿਸ਼ੇਸ਼ ਦਰਜਾ ਦਿੱਤਾ ਅਤੇ ਵਿਭਿੰਨ ਅਰਥਾਂ ਤੇ ਸੰਦਰਭਾਂ ਵਿਚ ਵਰਤਿਆ। ਗੁਰੂ ਨਾਨਕ-ਬਾਣੀ ਵਿਚ ਕੁਦਰਤ ਦੀ ਵਰਤੋਂ 'ਸ਼ਕਤੀ' ਤੇ 'ਰਚਨਾ-ਸ਼ਕਤੀ' ਦੇ ਅਰਥਾਂ ਵਿਚ ਹੋਈ ਹੈ ਅਤੇ ਨਾਲ ਹੀ 'ਸ੍ਰਿਸ਼ਟੀ’, 'ਮਾਇਆ', 'ਲੀਲ੍ਹਾ' ਅਤੇ 'ਜਗਤ-ਰਚਨਾ' ਦੇ ਅਰਥਾਂ ਵਿਚ ਭਾਰਤੀ ਪਰੰਪਰਾ ਵਿਚ 'ਪ੍ਰਕ੍ਰਿਤੀ' ਨੂੰ ਦਾਰਸ਼ਨਿਕ ਸੰਕਲਪ ਤੇ ਪ੍ਰਵਰਗ ਦਾ ਦਰਜਾ ਪ੍ਰਾਪਤ ਹੈ ਅਤੇ ਅਕਸਰ ਪ੍ਰਕ੍ਰਿਤੀ ਨੂੰ ਕੁਦਰਤ ਦੇ ਸਮਾਨ-ਆਰਥਕ ਹੀ ਮੰਨ ਲਿਆ ਜਾਂਦਾ ਹੈ। ਖੋਜੀ-ਬਿਰਤੀ ਵਾਲੇ ਵਿਦਵਾਨਾਂ ਨੇ ਇਹ ਨਿਰਣਾ ਕਰਨ ਦਾ ਜਤਨ ਕੀਤਾ ਹੈ ਕਿ ਗੁਰੂ ਸਾਹਿਬ ਨੇ ਪ੍ਰਕ੍ਰਿਤੀ ਦੀ ਥਾਂ ਕੁਦਰਤ ਸ਼ਬਦ ਨੂੰ ਪਹਿਲ ਕਿਉਂ ਦਿੱਤੀ। ਇਸ ਵਿਚ ਕੀ ਭੇਦ ਹੈ? ਕੀ ਪ੍ਰਕ੍ਰਿਤੀ ਦੇ ਅਰਥ ਕੁਦਰਤ ਦੇ ਅਰਥਾਂ ਨਾਲੋਂ ਭਿੰਨ ਹਨ ?\u003c\/p\u003e","brand":"Ustat Kitab Ghar","offers":[{"title":"Hardcover \/ PAN- Punjabi \/ 150","offer_id":50638008975638,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/E57A2824-752E-4D72-ADFC-8B8D8D71FB74.jpg?v=1761226018"},{"product_id":"ishq-koi-vpaar-nhi-hunda-ਇਸ਼ਕ-ਕੋਈ-ਵਪਾਰ-ਨੀ-ਹੁੰਦਾ-raman-irfaan","title":"Ishq Koi Vpaar Ni Hunda || ਇਸ਼ਕ ਕੋਈ ਵਪਾਰ ਨੀ ਹੁੰਦਾ || Raman• Irfaan","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638019592470,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/4D7CBE4F-1578-4A61-977B-063C1E0E0BAE.jpg?v=1761231145"},{"product_id":"dhupa-shavan-ਧੁੱਪਾਂ-ਛਾਂਵਾਂ-narinder-singh-kapoor","title":"Dhupan Shavan || ਧੁੱਪਾਂ-ਛਾਂਵਾਂ || Narinder Singh Kapoor","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638075199766,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/3FFA6EAB-F684-4049-A4BB-A58FF93E4E64.jpg?v=1761231130"},{"product_id":"loona-ਲੂਣਾ-shiv-kumar","title":"Loona || ਲੂਣਾ || Shiv Kumar","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638077296918,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/26BE39EF-377A-4372-A665-410CDADD180E.jpg?v=1761231116"},{"product_id":"tu-c-tu-hai-tu-rahegi-ਤੂੰ-ਸੀ-ਤੂੰ-ਹੈ-ਤੂੰ-ਰਹੇਗੀਂ-anmol","title":"Tu c, Tu hai, Tu rahegi || ਤੂੰ ਸੀ, ਤੂੰ ਹੈ, ਤੂੰ ਰਹੇਗੀਂ || Anmol","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638079525142,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/5CD7E4CE-81C7-44FB-9727-067FFFA1B651.jpg?v=1761231099"},{"product_id":"girls-hostel-ਗਰਲਜ਼-ਹੋਸਟਲ-mandeep-aulakh","title":"Girls Hostel || ਗਰਲਜ਼ ਹੋਸਟਲ || Mandeep Aulakh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638080868630,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/B1D2565E-21F8-4745-A2B4-70F2C0FF6E88.jpg?v=1761231219"},{"product_id":"ki-gl-tu-koi-jwab-ni-ditta-ਕੀ-ਗੱਲ-ਤੂੰ-ਕੋਈ-ਜਵਾਬ-ਨੀ-ਦਿੱਤਾ-jassa","title":"Ki Gl Tu Koi Jwab Ni Ditta || ਕੀ ਗੱਲ ਤੂੰ ਕੋਈ ਜਵਾਬ ਨੀ ਦਿੱਤਾ || Jassa","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638083621142,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/9BB38555-D847-4CB6-8081-1042325FBA2F.jpg?v=1761231386"},{"product_id":"samuchi-kavita-ਸਮੁੱਚੀ-ਕਵਿਤਾ-shiv-kumar","title":"Samuchi Kavita || ਸਮੁੱਚੀ ਕਵਿਤਾ || Shiv Kumar","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638084210966,"sku":null,"price":31.34,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/36EE6EB1-A822-443C-A87A-C6376B7374C1.jpg?v=1761231600"},{"product_id":"oh-vela-yaad-kar-ਓਹ-ਵੇਲਾ-ਯਾਦ-ਕਰ-balwinder-kaur-brar","title":"Oh Vela Yaad Kar || ਓਹ ਵੇਲਾ ਯਾਦ ਕਰ || Balwinder Kaur Brar","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638085128470,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/A23870E5-28C7-49F9-A725-374201EA2C95.jpg?v=1761231848"},{"product_id":"jo-hai-thik-hai-ਜੋ-ਹੈ-ਠੀਕ-ਹੈ-jaya-kishori","title":"Jo Hai, Thik hai || ਜੋ ਹੈ, ਠੀਕ ਹੈ || Jaya Kishori","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638098891030,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/CE1942A7-CC68-4DC7-8DDF-A16474F65FA0.jpg?v=1761232081"},{"product_id":"rape-of-history-ਰੇਪ-ਆਫ-ਹਿਸਟਰੀ-prof-kewal-kaloti","title":"Rape Of History || ਰੇਪ ਆਫ ਹਿਸਟਰੀ || Prof. Kewal Kaloti","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638101938454,"sku":null,"price":26.59,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/3E269F65-39FC-4C8D-A870-D43017F5F8E9.jpg?v=1761232435"},{"product_id":"train-to-pakistan-khushwant-singh","title":"Train To Pakistan || Khushwant Singh","description":"","brand":"Ustat Kitab Ghar","offers":[{"title":"English \/ Hardcover","offer_id":50638169473302,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/E3A416E7-406B-4ADB-988A-C2AE16F7A0B9.jpg?v=1761234910"},{"product_id":"oh-aurat-ਓਹ-ਔਰਤ-amrita-pritam","title":"Oh Aurat || ਓਹ ਔਰਤ || Amrita Pritam","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638182580502,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/7FEA86A0-8B75-4BE4-9C67-F7C01E9A79B5.jpg?v=1761235286"},{"product_id":"banjar-ਬੰਜਰ-nanak-singh","title":"Banjar || ਬੰਜਰ || Nanak Singh","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638188314902,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/374DEE6B-10C1-4DF0-B5D8-A62233872D76.jpg?v=1761235607"},{"product_id":"lahore-da-pagalkhana-ਲਾਹੌਰ-ਦਾ-ਪਾਗਲਖ਼ਾਨਾ-anirudh-kala","title":"Lahore Da Pagalkhana || ਲਾਹੌਰ ਦਾ ਪਾਗਲਖ਼ਾਨਾ || Anirudh Kala","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638195032342,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/DFB2B940-8871-42B6-AE9E-5FA8317A400B.jpg?v=1761235799"},{"product_id":"ehna-mundeya-jaldi-mar-jana-ਏਨ੍ਹਾਂ-ਮੁੰਡਿਆਂ-ਜਲਦੀ-ਮਰ-ਜਾਣਾ-gurbachan","title":"Ehna Mundeya Jaldi Mar Jana || ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ || Gurbachan","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638209646870,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/8E8ABED6-AC1D-4DEE-A638-5B0B5A82E267.jpg?v=1761236526"},{"product_id":"gawachi-hoyi-kitaab-ਗਵਾਚੀ-ਹੋਈ-ਕਿਤਾਬ-gurbachan-singh-noorpur","title":"Gawachi Hoyi Kitaab || ਗਵਾਚੀ ਹੋਈ ਕਿਤਾਬ || Gurbachan Singh Noorpur","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638213808406,"sku":null,"price":19.94,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/9C6114B6-F3D8-4E3C-8571-3D0E3AF072EA.jpg?v=1761236729"},{"product_id":"malwe-diyan-baatan-ਮਾਲਵੇ-ਦੀਆਂ-ਬਾਤਾਂ-navdeep-singh-sidhu","title":"Malwe Diyan Baatan || ਮਾਲਵੇ ਦੀਆਂ ਬਾਤਾਂ || Navdeep Singh Sidhu","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638216462614,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/FBFB176D-0521-435B-8F55-BCD3AA34E23A.jpg?v=1761236894"},{"product_id":"lok-vihaar-ਲੋਕ-ਵਿਹਾਰ-dale-carnegie","title":"Lok Vihaar || ਲੋਕ ਵਿਹਾਰ || Dale Carnegie","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638257488150,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/4A7271ED-0494-48D0-8412-23B44C6A3551.jpg?v=1761237032"},{"product_id":"banda-ke-1984-tareek-ਬੰਦਾ-ਕਿ-1984-ਤਰੀਕ-gurpreet-sehji","title":"Banda Ke 9 Tareek || ਬੰਦਾ ਕਿ 9 ਤਰੀਕ || Gurpreet Sehji","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50638317224214,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/474240A1-05E8-4CBC-931B-F4D5D5BF9D5D.jpg?v=1761237263"},{"product_id":"khidkian-ਖਿੜਕੀਆਂ-narinder-singh-kapoor","title":"Khidkian || ਖਿੜਕੀਆਂ ॥ Narinder Singh Kapoor","description":"","brand":"Ustat Kitab Ghar","offers":[{"title":"Paperback \/ PAN- Punjabi","offer_id":50639264383254,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/8FE720C5-DCE9-4B34-93EA-B4B7372EEE47.jpg?v=1761264218"},{"product_id":"jeona-morh-ਜਿਉਣਾ-ਮੌੜ-baldev-singh","title":"Jeona Morh || ਜਿਉਣਾ ਮੌੜ ॥ Baldev Singh","description":"","brand":"Ustat Kitab Ghar","offers":[{"title":"PAN- Punjabi \/ Biography","offer_id":50639266840854,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/5DEFCAB0-F751-4994-9694-9BDC783666B8.jpg?v=1761264218"},{"product_id":"deeve-di-loh-ਦੀਵੇ-ਦੀ-ਲੋਅ-sohan-singh-seetal","title":"Deeve Di Loh || ਦੀਵੇ ਦੀ ਲੋਅ || Sohan Singh Seetal","description":"","brand":"Ustat Kitab Ghar","offers":[{"title":"Paperback \/ PAN- Punjabi","offer_id":50639274475798,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/F7683592-8F35-4D1E-A906-2D62D2020747.jpg?v=1761264218"},{"product_id":"saade-samea-vich-ਸਾਡੇ-ਸਮਿਆਂ-ਵਿੱਚ-paash","title":"Saade Samea Vich || ਸਾਡੇ ਸਮਿਆਂ ਵਿੱਚ ॥ Paash","description":"","brand":"Ustat Kitab Ghar","offers":[{"title":"PAN- Punjabi","offer_id":50639283978518,"sku":null,"price":19.94,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/02FF614D-9DC1-489D-9694-6CCBA6DDE576.jpg?v=1761264218"},{"product_id":"tajiba-ਤਾਜੀਬਾ-dilpreet-guri","title":"Tajiba || ਤਾਜੀਬਾ ॥ Dilpreet Guri","description":"","brand":"Ustat Kitab Ghar","offers":[{"title":"PAN- Punjabi","offer_id":50639286731030,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/EBA43D56-5E77-498C-93DB-89F4B1F8ABD6.jpg?v=1761264218"},{"product_id":"21ਵੀ-sadi-da-karobar-robert-t-kiosaki","title":"21ਵੀ Sadi Da Karobar ॥ Robert T. Kiosaki","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639294071062,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/A10AA34A-7D74-4A1A-8065-E6E207433FB1.jpg?v=1761264218"},{"product_id":"moh-mayea-ਮੋਹ-ਮਾਇਆ-daleep-kaur-tiwana","title":"Moh Mayea || ਮੋਹ ਮਾਇਆ ॥ Daleep Kaur Tiwana","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639296823574,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/37E034F3-A1D7-48F7-AABC-73D4C0E89B85.jpg?v=1761264218"},{"product_id":"tuhade-avchetan-man-di-shakti-ਤੁਹਾਡੇ-ਅਵਚੇਤਨ-ਮਨ-ਦੀ-ਸ਼ਕਤੀ-doctor-joseph-murphy","title":"Tuhade Avchetan Man Di Shakti || ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ॥ Doctor Joseph Murphy","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639301345558,"sku":null,"price":19.94,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/3E48B044-646B-4F9C-8163-F06D63B9B405.jpg?v=1761264218"},{"product_id":"izzatdar-ghran-dian-kudiya-ਇੱਜ਼ਤਦਾਰ-ਘਰਾਂ-ਦੀਆਂ-ਕੁੜੀਆਂ-brar-jessy","title":"Izzatdar Ghran Dian Kudiya || ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ॥ Brar Jessy","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639304655126,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/732699F4-4DEF-4EE3-AE5E-D56FC1A1E844.jpg?v=1761264218"},{"product_id":"baba-banda-singh-bahadur-ਬਾਬਾ-ਬੰਦਾ-ਸਿੰਘ-ਬਹਾਦਰ-doctor-sukhdial-singh","title":"Baba Banda Singh Bahadur || ਬਾਬਾ ਬੰਦਾ ਸਿੰਘ ਬਹਾਦਰ || Doctor Sukhdial Singh","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639308030230,"sku":null,"price":17.59,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/E5C86DB6-AF66-4229-8E90-1F771075A192.jpg?v=1761264218"},{"product_id":"haani-ਹਾਣੀ-jaswant-singh-kanwal","title":"Haani || ਹਾਣੀ ॥ Jaswant Singh Kanwal","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639308882198,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/0C2E39B4-34F2-4DAB-A89F-2BC90AA27437.jpg?v=1761264245"},{"product_id":"patjhad-di-panjeb-ਪੱਤਝੜ-ਦੀ-ਪਾਜ਼ੇਬ-surjeet-patar","title":"Patjhad Di Panjeb || ਪੱਤਝੜ ਦੀ ਪਾਜ਼ੇਬ ॥ Surjeet Patar","description":"","brand":"Ustat Kitab Ghar","offers":[{"title":"PAN- Punjabi \/ Paperback","offer_id":50639331819798,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/EEC4FDAD-0FFF-4034-9AB3-111550BDFCF3.jpg?v=1761267549"},{"product_id":"the-forty-rules-of-love-elif-shafak","title":"The Forty Rules Of Love || Elif Shafak","description":"","brand":"Ustat Kitab Ghar","offers":[{"title":"English","offer_id":50639334113558,"sku":null,"price":18.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/B9C92074-217A-43CA-BECD-3832D804E3B0.jpg?v=1761267548"},{"product_id":"the-real-reason-why-legend-died-ਦਾ-ਰੀਅਲ-ਰੀਜਨ-ਵਾਏ-ਲੈਜੇਂਡ-ਡਾਇਡ-manjinder-makha","title":"The Real Reason Why Legend Died || ਦਾ ਰੀਅਲ ਰੀਜਨ ਵਾਏ ਲੈਜੇਂਡ ਡਾਇਡ ॥ Manjinder Makha","description":"","brand":"Ustat Kitab Ghar","offers":[{"title":"PAN- Punjabi \/ Hardcover","offer_id":50639336407318,"sku":null,"price":24.69,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/E5362CC9-354A-46D5-BAD7-8703C8B22FB7.jpg?v=1761267548"},{"product_id":"badla-ਬਦਲਾ-sohan-singh-seetal","title":"Badla || ਬਦਲਾ ॥ Sohan Singh Seetal","description":"","brand":"Ustat Kitab Ghar","offers":[{"title":"PAN- Punjabi","offer_id":50639341388054,"sku":null,"price":18.04,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/C32692D1-954E-4F2D-81BE-76F6ADCC2B1B.jpg?v=1761267548"},{"product_id":"mirror-work-ਮਿਰਰ-ਵਰਕ-louise-hay","title":"Mirror Work || ਮਿਰਰ ਵਰਕ ॥Louise Hay","description":"","brand":"Ustat Kitab Ghar","offers":[{"title":"Paperback \/ PAN- Punjabi","offer_id":50639343452438,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/92C9EB9B-B64A-4681-A0FA-032D202A726E.jpg?v=1761267548"},{"product_id":"nange-pairan-da-safar-ਨੰਗੇ-ਪੈਰਾਂ-ਦਾ-ਸਫ਼ਰ-daleep-kaur-tiwana","title":"Nange Pairan Da Safar || ਨੰਗੇ ਪੈਰਾਂ ਦਾ ਸਫ਼ਰ ॥ Daleep Kaur Tiwana","description":"","brand":"Ustat Kitab Ghar","offers":[{"title":"Paperback","offer_id":50639347155222,"sku":null,"price":19.99,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/A64E5E13-856A-4649-A164-AB2A0E340773.jpg?v=1761267548"}],"url":"https:\/\/ustatkitabghar.com\/collections\/all-products.oembed","provider":"Ustat Kitab Ghar","version":"1.0","type":"link"}