{"product_id":"puratan-singhan-de-bole-ਪੁਰਾਤਨ-ਸਿੰਘਾਂ-ਦੇ-ਬੋਲੇ-ਗਿਆਨੀ-ਜਸਵੀਰ-ਸਿੰਘ-ਕੋਹਾਲਾ-ਭਾਈ-ਰਣਦੀਪ-ਸਿੰਘ","title":"Puratan Singhan De Bole || ਪੁਰਾਤਨ ਸਿੰਘਾਂ ਦੇ ਬੋਲੇ || ਗਿਆਨੀ ਜਸਵੀਰ ਸਿੰਘ ਕੋਹਾਲਾ । ਭਾਈ ਰਣਦੀਪ ਸਿੰਘ","description":"\u003cp\u003e\u003cstrong\u003eਦੁਨੀਆ ਵਿੱਚ ਅਨੇਕਾਂ ਭਾਸ਼ਾਵਾਂ ਤੇ ਉਨ੍ਹਾਂ ਦੀਆਂ ਬੋਲੀਆਂ ਮੌਜੂਦ ਹਨ। ਅੱਜ ਜੋ ਖਾਲਸਾਈ ਬੋਲੇਆਂ ਨੂੰ ਆਪ ਸਭ ਸਾਧ ਸੰਗਤਾਂ ਦੇ ਦਰਮਿਆਨ ਪੇਸ਼ ਕਰ ਰਹੇ ਹਾਂ, ਖਾਲਸਾ ਜੀ ਕੇ ਇਹ ਬੋਲੇ ਅਠਾਰਵੀਂ ਸਦੀ ਦੇ ਉਹ ਭਿਆਨਕ ਤੇ ਖੂਨੀ ਦੌਰ ਦੇ ਸਮੇਂ ਹੋਂਦ ਵਿੱਚ ਆਏ ਸਨ ਜਦੋਂ ਮੁਗ਼ਲਾਂ ਦਾ ਸਿੱਕਾ ਜ਼ੋਰਾਂ 'ਤੇ ਪੰਜਾਬ ਤੇ ਹੋਰ ਇਲਾਕਿਆਂ ਵਿੱਚ ਚਲਦਾ ਸੀ। ਸਿੱਖਾਂ ਦੀ ਹਾਲਤ ਉਸ ਸਮੇਂ ਹੋਰ ਕੌਮਾਂ ਦੇ ਨਜ਼ਰੀਏ ਤੋਂ ਤਾਂ ਤਰਸਯੋਗ, ਭੁੱਖ-ਦੁੱਖ ਨਾਲ ਭਰੀ ਹੋਈ ਤੇ ਪੈਰ-ਪੈਰ 'ਤੇ ਜੋਖ਼ਿਮਾਂ ਨਾਲ ਭਰੀ ਹੋਈ ਸੀ ਪਰ ਇਹ ਬੋਲੇ ਪੜ੍ਹ-ਸੁਣ ਕੇ ਪਤਾ ਚਲਦਾ ਹੈ ਕਿ ਸਿੱਖਾਂ ਦੀ ਐਸੇ ਸਮੇਂ ਵਿੱਚ ਵੀ ਕਿਵੇਂ ਚੜ੍ਹਦੀ ਕਲਾ ਨਾਲ ਭਰਪੂਰ ਮਾਨਸਿਕਤਾ ਸੀ ਅਤੇ ਕਿਸ ਮਨੋਬਲ ਵਿਚੋਂ ਇਹ ਉਪਜੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਭਾਵੇਂ ਇਹ ਬੋਲਿਆਂ ਦੀ ਗਿਣਤੀ ਹੁਣ ਕਾਫੀ ਮਿਲਦੀ ਹੈ ਕਈ ਅਲੋਪ ਹੋ ਚੁੱਕੇ ਹਨ ਪਰ ਇਤਿਹਾਸ ਵਿੱਚੋਂ ਪਤਾ ਚੱਲਦਾ ਹੈ ਕਿ ਇਹ ਬੋਲੇ ਨਵਾਬ ਸਰਦਾਰ ਕਪੂਰ ਸਿੰਘ ਜੀ ਦੀ ਅਗਵਾਈ ਹੇਠ ਪੰਥ ਦੀ ਇੱਕ ਇਕੱਤਰਤਾ ਵਿੱਚ 264 ਬੋਲੇ ਨਵਾਬ ਜੀ ਨੇ ਇੱਕੋ ਦਿਨ ਵਿੱਚ ਬਣਾਏ ਸਨ ਜਿਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਸੀ ਦੁਸ਼ਮਣ ਖਾਲਸੇ ਦੇ ਗੁਪਤ ਇਨ੍ਹਾਂ ਕੋਡ ਵਰਡਾਂ ਨੂੰ ਨਾ ਸਮਝ ਸਕੇ, ਕਿਉਂਕਿ ਦੁਸ਼ਮਣ ਵੀ ਪੰਜਾਬੀ, ਹਿੰਦੀ, ਪਸ਼ਤੋਂ, ਉਰਦੂ ਤੇ ਅਰਬੀ-ਫਾਰਸੀ ਜਾਣਦੇ ਤੇ ਬੋਲਦੇ ਸਨ। ਇਸ ਲਈ ਖਾਲਸਾ ਇਨ੍ਹਾਂ ਬੋਲੇਆਂ ਵਿੱਚ ਆਪਸੀ ਗੱਲਬਾਤ ਕਰਦਾ ਸੀ। ਜੋ ਦੁਸ਼ਮਣ ਤੇ ਸਰਕਾਰੀ ਅਹਿਲਕਾਰ ਕਦੀ ਵੀ ਸਮਝ ਨਹੀਂ ਪਾਉਂਦੇ ਸਨ ਅਤੇ \u003c\/strong\u003e\u003c\/p\u003e\n\u003cp\u003e\u003cstrong\u003eਕੁੱਝ ਬੋਲੇ ਤਾਂ ਦੁਸ਼ਮਣ ਦੀ ਫੌਜ ਲਈ ਡਰ ਦਾ ਕਾਰਨ ਵੀ ਬਣ ਜਾਂਦੇ ਸਨ।\u003c\/strong\u003e\u003c\/p\u003e\n\u003cp\u003e\u003cstrong\u003eਪਾਠਕਾਂ ਨੂੰ ਇਹ ਬੋਲੇ ਅੱਜ ਦੇ ਦੌਰ ਵਿੱਚ ਦੁਬਾਰਾ ਛਾਪ ਕੇ ਪੜ੍ਹਨ ਲਈ ਹਾਜ਼ਰ ਕਰਨਾ ਕੇਵਲ ਸਿੱਖੀ ਵਿਰਾਸਤ, ਇਤਿਹਾਸ ਅਤੇ ਉਨ੍ਹਾਂ ਸਿੰਘਾਂ ਦੇ ਉੱਚ ਕਿਰਦਾਰਾਂ ਦੇ ਜੀਵਨ ਉੱਪਰ ਝਾਤੀ ਮਾਰਨਾ ਹੈ। ਜਿਸ ਤੋਂ ਅੱਜ ਦੀ ਨੌਜਵਾਨੀ ਨੂੰ ਜਾਗਰੂਕ ਹੋਣਾ ਅਤੇ ਆਪਣੇ ਪੂਰਵਜ਼ਾਂ ਦੇ ਜੀਵਨ ਅਤੇ ਪਾਏ ਹੋਏ ਪੂਰਨਿਆਂ ਦੇ ਅਨੁਸਾਰੀ ਚੱਲਣਾ ਚਾਹੀਦਾ ਹੈ। ਕਿਉਂਕਿ ਕੇਵਲ ਨਿਹੰਗ ਸਿੰਘ ਜਥੇਬੰਦੀਆਂ ਤੇ ਕੁਝ ਸੰਪ੍ਰਦਾਵਾਂ ਨੂੰ ਛੱਡ ਕੇ ਇਹ ਬੋਲੇ ਆਮ ਗ੍ਰਹਿਸਤੀ ਸਿੱਖਾਂ ਵਿੱਚੋਂ ਅਲੋਪ ਹੀ ਹੋ ਚੁੱਕੇ ਹਨ।\u003c\/strong\u003e\u003c\/p\u003e\n\u003cp\u003e\u003cstrong\u003eਸਾਧ ਸੰਗਤ ਜੀ ਜੋ ਖਾਲਸਾਈ ਚੜ੍ਹਦੀ ਕਲਾ ਦੇ ਪ੍ਰਤੀਕ ਇਨ੍ਹਾਂ ਬੋਲਿਆਂ ਨੂੰ ਅਸੀਂ ਆਪ ਸਭ ਦੇ ਸਨਮੁੱਖ ਰੱਖ ਰਹੇ ਹਾਂ। ਇਹ ਬੋਲੇ ਅਠਾਰਵੀਂ ਸਦੀ ਦੇ ਇਤਿਹਾਸ ਦਾ ਪ੍ਰਮੁੱਖ ਤੇ ਅਨਿੱਖੜਵਾਂ ਹਿੱਸਾ ਹਨ। ਜਦੋਂ ਔਖ ਦੇ ਸਮੇਂ ਵਿਚ ਸਿੰਘ ਛੋਲਿਆਂ ਨੂੰ ਬਦਾਮ ਕਹਿ ਕੇ ਛਕਦੇ ਸਨ, ਭੁੱਖ ਨੂੰ ਕੜਾਕੇ ਅਤੇ ਇਕੱਲੇ ਸਿੰਘ ਨੂੰ ਸਵਾ ਲੱਖ ਕਹਿ ਕੇ ਆਪਣੀ ਚੜ੍ਹਦੀ ਕਲਾ ਦੀ ਅਵਸਥਾ ਨੂੰ ਕਾਇਮ ਰੱਖਦੇ ਸਨ ਅਤੇ ਨਾਲ ਹੀ ਢਹਿੰਦੀ ਕਲਾ ਵਿੱਚ ਜਾਣ ਤੋਂ ਮੰਨ ਉੱਪਰ ਕਾਬੂ ਪਾ ਕੇ ਰੱਖਦੇ ਤੇ ਸਦਾ ਅਕਾਲ ਪੁਰਖ ਦੇ ਨਾਮ ਵਿਚ ਰੱਤੇ ਭੁੱਖ ਅਤੇ ਦੁੱਖ ਨੂੰ ਖਿੜੇ ਮੱਥੇ ਆਪਣੇ ਪਿੰਡਿਆਂ ਉੱਪਰ ਸਹਿ ਕੇ ਦੁਨੀਆ ਦੇ ਗੁਲਾਮੀ ਦੇ ਸੰਗਲ ਤੋੜਣ ਲਈ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਸਨ ਅਤੇ ਜਿਨ੍ਹਾਂ ਦੇ ਘਰ-ਘਾਟ ਪਰਿਵਾਰ ਸਭ ਮੁਸਲੀਆ ਸਲਤਨਤ ਨੇ ਤਬਾਹ ਕਰ ਦਿੱਤੇ ਸਨ ਪਰ ਫਿਰ ਵੀ ਜੰਗਲਾਂ ਵਿੱਚ ਫਾਕੇ ਕੱਟਦੇ ਉਨ੍ਹਾਂ ਸਿੰਘਾਂ ਦੇ ਜੀਵਨ ਦੀ ਅਵਸਥਾ ਸਾਨੂੰ ਇਹ ਬੋਲੇ ਪੜ੍ਹ ਕੇ ਅਨੁਭਵ ਹੁੰਦਾ ਹੈ। ਕਿਸ ਤਰ੍ਹਾਂ \u003c\/strong\u003e\u003c\/p\u003e\n\u003cp\u003e\u003cstrong\u003eਕੋਈ ਸਿੰਘ ਸ਼ਹੀਦੀ ਪਾਉਂਦਾ ਤਾਂ ਉਸ ਨੂੰ ਮਰ ਗਿਆ ਨਹੀਂ ਕਹਿੰਦੇ ਸਗੋਂ ਖ਼ਾਲਸਾ ਚੜ੍ਹਾਈ ਕਰ ਗਿਆ ਆਖਦੇ ਅਤੇ ਜੇਕਰ ਕੋਈ ਸਿੰਘ ਦੀ ਇੱਕ ਲੱਤ ਕੱਟੀ ਜਾਵੇ ਉਸ ਨੂੰ ਲੰਗੜ ਕਹਿ ਕੇ ਮੰਨ ਨਹੀਂ ਦੁਖਾਂਦੇ ਸਗੋਂ (ਸੁਚਾਲਾ) ਸਿੰਘ ਕਹਿ ਕੇ ਬੁਲਾਉਂਦੇ ਅਤੇ ਇਸੇ ਤਰ੍ਹਾਂ ਅੰਨੇ ਨੂੰ ਸੂਰਮਾ ਬੋਲੇ ਨੂੰ ਚੁਬਾਰੇ ਚੜ੍ਹਿਆ ਅਤੇ ਇੱਕ ਅੱਖ ਵਾਲੇ ਨੂੰ (ਲੱਖ ਨੇਤਰਾ) ਕਹਿ ਕੇ ਉਸ ਦੇ ਮਨੋਬਲ ਨੂੰ ਉੱਚਾ ਚੁੱਕਦੇ ਸਨ। ਇਹ ਬੋਲੇ ਖਾਲਸਾ ਜੀ ਦੇ ਅਠਾਰਵੀਂ ਸਦੀ ਦੇ ਦੌਰ ਵਿੱਚ ਹੋਂਦ ਵਿਚ ਆਏ ਸਨ ਜੋ ਅੱਜ ਵੀ ਪੜ੍ਹ ਕੇ ਕਮਜ਼ੋਰ ਦਿਲ ਇਨਸਾਨ ਦੇ ਮਨੋਬਲ ਨੂੰ ਇਕ ਉਚੇਰਾ ਚੁੱਕਣ ਦੀ ਸਮਰੱਥਾ ਰੱਖਦੇ ਹਨ ਅਤੇ ਪੰਜਾਬੀ ਮਾਂ ਬੋਲੀ ਦੇ ਜਾਇਆਂ ਨੂੰ ਮਾਣ ਮਹਿਸੂਸ ਕਰਾਉਂਦੇ ਹਨ ਅਤੇ ਇਹ ਗੜਗੱਜ ਬੋਲੇ ਦੁਨੀਆ ਲਈ ਇੱਕ ਮਿਸਾਲ ਰੂਪ ਵੀ ਹਨ ਕਿਸ ਤਰ੍ਹਾਂ ਖਾਲਸਾ ਗੁਰੂ ਤੇ ਪਰਮੇਸ਼ਰ ਦੇ ਹੁਕਮ ਭਾਣੇ ਵਿੱਚ ਰਹਿ ਕੇ ਦੁੱਖ ਨੂੰ ਸੁੱਖ ਦੇ ਸਾਮਾਨ ਜਾਣਦਾ ਹੈ।\u003c\/strong\u003e\u003c\/p\u003e\n\u003cp\u003e\u003cstrong\u003eਅਤੇ ਇੱਕ ਰਸ ਰਹਿੰਦਾ ਹੈ ਅਤੇ ਮੌਤ ਨੂੰ ਵੀ ਮਖੌਲਾਂ ਕਰਦਾ ਹੈ। ਸਾਡੀ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਸਭ ਇਨ੍ਹਾਂ ਖਾਲਸਾਈ ਬੋਲਿਆਂ ਨੂੰ ਜ਼ਰੂਰ ਪੜ੍ਹੀਏ, ਬੱਚਿਆਂ ਨੂੰ ਪੜ੍ਹਾਈਐ ਅਤੇ ਖ਼ਾਲਸੇ ਦੇ ਇਤਿਹਾਸ ਅਤੇ ਚੜ੍ਹਦੀ ਕਲਾ ਦੀ ਮੂਰਤ ਨੂੰ ਦੁਨੀਆ ਸਾਹਮਣੇ ਪੇਸ਼ ਕਰੀਏ।\u003c\/strong\u003e\u003c\/p\u003e\n\u003cp\u003e\u003cstrong\u003eਸੋ ਇਨ੍ਹਾਂ ਖਾਲਸਾਈ ਬੋਲਿਆਂ ਨੂੰ ਦੁਬਾਰਾ ਛਾਪਣ ਲਈ ਸ੍ਰੋਤ ਗਿਆਨੀ ਗਿਆਨ ਸਿੰਘ ਜੀ (ਗੁਰਪੰਥ ਪ੍ਰਕਾਸ਼) ਅਤੇ ਪਿਆਰਾ ਸਿੰਘ ਪਦਮ (ਖਾਲਸਾਈ ਬੋਲੇ), ਸੰਤ ਸੇਵਾ ਸਿੰਘ (ਰਾਮਪੁਰ ਖੇੜਾ) ਆਦਿਕ ਵਿਚੋਂ ਲਏ ਗਏ ਹਨ। ਆਸ ਹੈ ਕਿ ਪਾਠਕ ਜਨ ਇਸ ਨੂੰ ਪੜ੍ਹ ਕੇ ਵਧੇਰੇ ਲਾਭ ਪ੍ਰਾਪਤ ਕਰਨਗੇ ।\u003c\/strong\u003e\u003c\/p\u003e","brand":"Ustat Kitab Ghar","offers":[{"title":"PAN- Punjabi","offer_id":50633566421270,"sku":null,"price":17.09,"currency_code":"CAD","in_stock":true}],"thumbnail_url":"\/\/cdn.shopify.com\/s\/files\/1\/0962\/5531\/2150\/files\/FullSizeRender_c91f39a5-ad08-49cc-8b33-1e7a78b48d95.jpg?v=1761181363","url":"https:\/\/ustatkitabghar.com\/products\/puratan-singhan-de-bole-%e0%a8%aa%e0%a9%81%e0%a8%b0%e0%a8%be%e0%a8%a4%e0%a8%a8-%e0%a8%b8%e0%a8%bf%e0%a9%b0%e0%a8%98%e0%a8%be%e0%a8%82-%e0%a8%a6%e0%a9%87-%e0%a8%ac%e0%a9%8b%e0%a8%b2%e0%a9%87-%e0%a8%97%e0%a8%bf%e0%a8%86%e0%a8%a8%e0%a9%80-%e0%a8%9c%e0%a8%b8%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%b9%e0%a8%be%e0%a8%b2%e0%a8%be-%e0%a8%ad%e0%a8%be%e0%a8%88-%e0%a8%b0%e0%a8%a3%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98","provider":"Ustat Kitab Ghar","version":"1.0","type":"link"}