Ustat Kitab Ghar
Guru Nanak Dev Ji Da Kudrat Sindhat || ਗੁਰੂ ਨਾਨਕ ਦੇਵ ਜੀ ਦਾ ਕੁਦਰਤ ਸਿੰਧਾਂਤ ।। Harpal Singh Pannu
Guru Nanak Dev Ji Da Kudrat Sindhat || ਗੁਰੂ ਨਾਨਕ ਦੇਵ ਜੀ ਦਾ ਕੁਦਰਤ ਸਿੰਧਾਂਤ ।। Harpal Singh Pannu
Couldn't load pickup availability
ਸਿੱਖ-ਚਿੰਤਨ ਵਿਚ 'ਕੁਦਰਤ' ਕੋਈ ਉਚ-ਪੱਧਰੀ ਸੰਕੇਤ ਨਹੀਂ, ਦਾਰਸ਼ਨਿਕ ਮਹੱਤਵ ਵਾਲਾ ਸੰਕਲਪ ਅਤੇ ਨਿਵੇਕਲੇ ਵਿਸ਼ਵ-ਸਿਧਾਂਤ ਦਾ ਆਧਾਰ ਹੈ। ਸੰਕੇਤ ਦੇ ਰੂਪ ਵਿਚ 'ਕੁਦਰਤ' ਅਰਬੀ ਭਾਸ਼ਾ ਵਿੱਚੋਂ ਆਇਆ ਸ਼ਬਦ ਹੈ, ਜੋ ਭਾਰਤੀ ਭਾਸ਼ਾਵਾਂ ਤੇ ਖ਼ਾਸ ਕਰਕੇ ਪੰਜਾਬੀ ਵਿਚ ਰਚ-ਮਿਚ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਨੂੰ ਵਿਸ਼ੇਸ਼ ਦਰਜਾ ਦਿੱਤਾ ਅਤੇ ਵਿਭਿੰਨ ਅਰਥਾਂ ਤੇ ਸੰਦਰਭਾਂ ਵਿਚ ਵਰਤਿਆ। ਗੁਰੂ ਨਾਨਕ-ਬਾਣੀ ਵਿਚ ਕੁਦਰਤ ਦੀ ਵਰਤੋਂ 'ਸ਼ਕਤੀ' ਤੇ 'ਰਚਨਾ-ਸ਼ਕਤੀ' ਦੇ ਅਰਥਾਂ ਵਿਚ ਹੋਈ ਹੈ ਅਤੇ ਨਾਲ ਹੀ 'ਸ੍ਰਿਸ਼ਟੀ’, 'ਮਾਇਆ', 'ਲੀਲ੍ਹਾ' ਅਤੇ 'ਜਗਤ-ਰਚਨਾ' ਦੇ ਅਰਥਾਂ ਵਿਚ ਭਾਰਤੀ ਪਰੰਪਰਾ ਵਿਚ 'ਪ੍ਰਕ੍ਰਿਤੀ' ਨੂੰ ਦਾਰਸ਼ਨਿਕ ਸੰਕਲਪ ਤੇ ਪ੍ਰਵਰਗ ਦਾ ਦਰਜਾ ਪ੍ਰਾਪਤ ਹੈ ਅਤੇ ਅਕਸਰ ਪ੍ਰਕ੍ਰਿਤੀ ਨੂੰ ਕੁਦਰਤ ਦੇ ਸਮਾਨ-ਆਰਥਕ ਹੀ ਮੰਨ ਲਿਆ ਜਾਂਦਾ ਹੈ। ਖੋਜੀ-ਬਿਰਤੀ ਵਾਲੇ ਵਿਦਵਾਨਾਂ ਨੇ ਇਹ ਨਿਰਣਾ ਕਰਨ ਦਾ ਜਤਨ ਕੀਤਾ ਹੈ ਕਿ ਗੁਰੂ ਸਾਹਿਬ ਨੇ ਪ੍ਰਕ੍ਰਿਤੀ ਦੀ ਥਾਂ ਕੁਦਰਤ ਸ਼ਬਦ ਨੂੰ ਪਹਿਲ ਕਿਉਂ ਦਿੱਤੀ। ਇਸ ਵਿਚ ਕੀ ਭੇਦ ਹੈ? ਕੀ ਪ੍ਰਕ੍ਰਿਤੀ ਦੇ ਅਰਥ ਕੁਦਰਤ ਦੇ ਅਰਥਾਂ ਨਾਲੋਂ ਭਿੰਨ ਹਨ ?
Share
