Skip to product information
1 of 1

Ustat Kitab Ghar

Puratan Singhan De Bole || ਪੁਰਾਤਨ ਸਿੰਘਾਂ ਦੇ ਬੋਲੇ || ਗਿਆਨੀ ਜਸਵੀਰ ਸਿੰਘ ਕੋਹਾਲਾ । ਭਾਈ ਰਣਦੀਪ ਸਿੰਘ

Puratan Singhan De Bole || ਪੁਰਾਤਨ ਸਿੰਘਾਂ ਦੇ ਬੋਲੇ || ਗਿਆਨੀ ਜਸਵੀਰ ਸਿੰਘ ਕੋਹਾਲਾ । ਭਾਈ ਰਣਦੀਪ ਸਿੰਘ

Regular price $17.09 CAD
Regular price $18.55 CAD Sale price $17.09 CAD
Sale Sold out
Shipping calculated at checkout.
Language version
Quantity

ਦੁਨੀਆ ਵਿੱਚ ਅਨੇਕਾਂ ਭਾਸ਼ਾਵਾਂ ਤੇ ਉਨ੍ਹਾਂ ਦੀਆਂ ਬੋਲੀਆਂ ਮੌਜੂਦ ਹਨ। ਅੱਜ ਜੋ ਖਾਲਸਾਈ ਬੋਲੇਆਂ ਨੂੰ ਆਪ ਸਭ ਸਾਧ ਸੰਗਤਾਂ ਦੇ ਦਰਮਿਆਨ ਪੇਸ਼ ਕਰ ਰਹੇ ਹਾਂ, ਖਾਲਸਾ ਜੀ ਕੇ ਇਹ ਬੋਲੇ ਅਠਾਰਵੀਂ ਸਦੀ ਦੇ ਉਹ ਭਿਆਨਕ ਤੇ ਖੂਨੀ ਦੌਰ ਦੇ ਸਮੇਂ ਹੋਂਦ ਵਿੱਚ ਆਏ ਸਨ ਜਦੋਂ ਮੁਗ਼ਲਾਂ ਦਾ ਸਿੱਕਾ ਜ਼ੋਰਾਂ 'ਤੇ ਪੰਜਾਬ ਤੇ ਹੋਰ ਇਲਾਕਿਆਂ ਵਿੱਚ ਚਲਦਾ ਸੀ। ਸਿੱਖਾਂ ਦੀ ਹਾਲਤ ਉਸ ਸਮੇਂ ਹੋਰ ਕੌਮਾਂ ਦੇ ਨਜ਼ਰੀਏ ਤੋਂ ਤਾਂ ਤਰਸਯੋਗ, ਭੁੱਖ-ਦੁੱਖ ਨਾਲ ਭਰੀ ਹੋਈ ਤੇ ਪੈਰ-ਪੈਰ 'ਤੇ ਜੋਖ਼ਿਮਾਂ ਨਾਲ ਭਰੀ ਹੋਈ ਸੀ ਪਰ ਇਹ ਬੋਲੇ ਪੜ੍ਹ-ਸੁਣ ਕੇ ਪਤਾ ਚਲਦਾ ਹੈ ਕਿ ਸਿੱਖਾਂ ਦੀ ਐਸੇ ਸਮੇਂ ਵਿੱਚ ਵੀ ਕਿਵੇਂ ਚੜ੍ਹਦੀ ਕਲਾ ਨਾਲ ਭਰਪੂਰ ਮਾਨਸਿਕਤਾ ਸੀ ਅਤੇ ਕਿਸ ਮਨੋਬਲ ਵਿਚੋਂ ਇਹ ਉਪਜੇ ਹਨ।

ਭਾਵੇਂ ਇਹ ਬੋਲਿਆਂ ਦੀ ਗਿਣਤੀ ਹੁਣ ਕਾਫੀ ਮਿਲਦੀ ਹੈ ਕਈ ਅਲੋਪ ਹੋ ਚੁੱਕੇ ਹਨ ਪਰ ਇਤਿਹਾਸ ਵਿੱਚੋਂ ਪਤਾ ਚੱਲਦਾ ਹੈ ਕਿ ਇਹ ਬੋਲੇ ਨਵਾਬ ਸਰਦਾਰ ਕਪੂਰ ਸਿੰਘ ਜੀ ਦੀ ਅਗਵਾਈ ਹੇਠ ਪੰਥ ਦੀ ਇੱਕ ਇਕੱਤਰਤਾ ਵਿੱਚ 264 ਬੋਲੇ ਨਵਾਬ ਜੀ ਨੇ ਇੱਕੋ ਦਿਨ ਵਿੱਚ ਬਣਾਏ ਸਨ ਜਿਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਸੀ ਦੁਸ਼ਮਣ ਖਾਲਸੇ ਦੇ ਗੁਪਤ ਇਨ੍ਹਾਂ ਕੋਡ ਵਰਡਾਂ ਨੂੰ ਨਾ ਸਮਝ ਸਕੇ, ਕਿਉਂਕਿ ਦੁਸ਼ਮਣ ਵੀ ਪੰਜਾਬੀ, ਹਿੰਦੀ, ਪਸ਼ਤੋਂ, ਉਰਦੂ ਤੇ ਅਰਬੀ-ਫਾਰਸੀ ਜਾਣਦੇ ਤੇ ਬੋਲਦੇ ਸਨ। ਇਸ ਲਈ ਖਾਲਸਾ ਇਨ੍ਹਾਂ ਬੋਲੇਆਂ ਵਿੱਚ ਆਪਸੀ ਗੱਲਬਾਤ ਕਰਦਾ ਸੀ। ਜੋ ਦੁਸ਼ਮਣ ਤੇ ਸਰਕਾਰੀ ਅਹਿਲਕਾਰ ਕਦੀ ਵੀ ਸਮਝ ਨਹੀਂ ਪਾਉਂਦੇ ਸਨ ਅਤੇ 

ਕੁੱਝ ਬੋਲੇ ਤਾਂ ਦੁਸ਼ਮਣ ਦੀ ਫੌਜ ਲਈ ਡਰ ਦਾ ਕਾਰਨ ਵੀ ਬਣ ਜਾਂਦੇ ਸਨ।

ਪਾਠਕਾਂ ਨੂੰ ਇਹ ਬੋਲੇ ਅੱਜ ਦੇ ਦੌਰ ਵਿੱਚ ਦੁਬਾਰਾ ਛਾਪ ਕੇ ਪੜ੍ਹਨ ਲਈ ਹਾਜ਼ਰ ਕਰਨਾ ਕੇਵਲ ਸਿੱਖੀ ਵਿਰਾਸਤ, ਇਤਿਹਾਸ ਅਤੇ ਉਨ੍ਹਾਂ ਸਿੰਘਾਂ ਦੇ ਉੱਚ ਕਿਰਦਾਰਾਂ ਦੇ ਜੀਵਨ ਉੱਪਰ ਝਾਤੀ ਮਾਰਨਾ ਹੈ। ਜਿਸ ਤੋਂ ਅੱਜ ਦੀ ਨੌਜਵਾਨੀ ਨੂੰ ਜਾਗਰੂਕ ਹੋਣਾ ਅਤੇ ਆਪਣੇ ਪੂਰਵਜ਼ਾਂ ਦੇ ਜੀਵਨ ਅਤੇ ਪਾਏ ਹੋਏ ਪੂਰਨਿਆਂ ਦੇ ਅਨੁਸਾਰੀ ਚੱਲਣਾ ਚਾਹੀਦਾ ਹੈ। ਕਿਉਂਕਿ ਕੇਵਲ ਨਿਹੰਗ ਸਿੰਘ ਜਥੇਬੰਦੀਆਂ ਤੇ ਕੁਝ ਸੰਪ੍ਰਦਾਵਾਂ ਨੂੰ ਛੱਡ ਕੇ ਇਹ ਬੋਲੇ ਆਮ ਗ੍ਰਹਿਸਤੀ ਸਿੱਖਾਂ ਵਿੱਚੋਂ ਅਲੋਪ ਹੀ ਹੋ ਚੁੱਕੇ ਹਨ।

ਸਾਧ ਸੰਗਤ ਜੀ ਜੋ ਖਾਲਸਾਈ ਚੜ੍ਹਦੀ ਕਲਾ ਦੇ ਪ੍ਰਤੀਕ ਇਨ੍ਹਾਂ ਬੋਲਿਆਂ ਨੂੰ ਅਸੀਂ ਆਪ ਸਭ ਦੇ ਸਨਮੁੱਖ ਰੱਖ ਰਹੇ ਹਾਂ। ਇਹ ਬੋਲੇ ਅਠਾਰਵੀਂ ਸਦੀ ਦੇ ਇਤਿਹਾਸ ਦਾ ਪ੍ਰਮੁੱਖ ਤੇ ਅਨਿੱਖੜਵਾਂ ਹਿੱਸਾ ਹਨ। ਜਦੋਂ ਔਖ ਦੇ ਸਮੇਂ ਵਿਚ ਸਿੰਘ ਛੋਲਿਆਂ ਨੂੰ ਬਦਾਮ ਕਹਿ ਕੇ ਛਕਦੇ ਸਨ, ਭੁੱਖ ਨੂੰ ਕੜਾਕੇ ਅਤੇ ਇਕੱਲੇ ਸਿੰਘ ਨੂੰ ਸਵਾ ਲੱਖ ਕਹਿ ਕੇ ਆਪਣੀ ਚੜ੍ਹਦੀ ਕਲਾ ਦੀ ਅਵਸਥਾ ਨੂੰ ਕਾਇਮ ਰੱਖਦੇ ਸਨ ਅਤੇ ਨਾਲ ਹੀ ਢਹਿੰਦੀ ਕਲਾ ਵਿੱਚ ਜਾਣ ਤੋਂ ਮੰਨ ਉੱਪਰ ਕਾਬੂ ਪਾ ਕੇ ਰੱਖਦੇ ਤੇ ਸਦਾ ਅਕਾਲ ਪੁਰਖ ਦੇ ਨਾਮ ਵਿਚ ਰੱਤੇ ਭੁੱਖ ਅਤੇ ਦੁੱਖ ਨੂੰ ਖਿੜੇ ਮੱਥੇ ਆਪਣੇ ਪਿੰਡਿਆਂ ਉੱਪਰ ਸਹਿ ਕੇ ਦੁਨੀਆ ਦੇ ਗੁਲਾਮੀ ਦੇ ਸੰਗਲ ਤੋੜਣ ਲਈ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਸਨ ਅਤੇ ਜਿਨ੍ਹਾਂ ਦੇ ਘਰ-ਘਾਟ ਪਰਿਵਾਰ ਸਭ ਮੁਸਲੀਆ ਸਲਤਨਤ ਨੇ ਤਬਾਹ ਕਰ ਦਿੱਤੇ ਸਨ ਪਰ ਫਿਰ ਵੀ ਜੰਗਲਾਂ ਵਿੱਚ ਫਾਕੇ ਕੱਟਦੇ ਉਨ੍ਹਾਂ ਸਿੰਘਾਂ ਦੇ ਜੀਵਨ ਦੀ ਅਵਸਥਾ ਸਾਨੂੰ ਇਹ ਬੋਲੇ ਪੜ੍ਹ ਕੇ ਅਨੁਭਵ ਹੁੰਦਾ ਹੈ। ਕਿਸ ਤਰ੍ਹਾਂ 

ਕੋਈ ਸਿੰਘ ਸ਼ਹੀਦੀ ਪਾਉਂਦਾ ਤਾਂ ਉਸ ਨੂੰ ਮਰ ਗਿਆ ਨਹੀਂ ਕਹਿੰਦੇ ਸਗੋਂ ਖ਼ਾਲਸਾ ਚੜ੍ਹਾਈ ਕਰ ਗਿਆ ਆਖਦੇ ਅਤੇ ਜੇਕਰ ਕੋਈ ਸਿੰਘ ਦੀ ਇੱਕ ਲੱਤ ਕੱਟੀ ਜਾਵੇ ਉਸ ਨੂੰ ਲੰਗੜ ਕਹਿ ਕੇ ਮੰਨ ਨਹੀਂ ਦੁਖਾਂਦੇ ਸਗੋਂ (ਸੁਚਾਲਾ) ਸਿੰਘ ਕਹਿ ਕੇ ਬੁਲਾਉਂਦੇ ਅਤੇ ਇਸੇ ਤਰ੍ਹਾਂ ਅੰਨੇ ਨੂੰ ਸੂਰਮਾ ਬੋਲੇ ਨੂੰ ਚੁਬਾਰੇ ਚੜ੍ਹਿਆ ਅਤੇ ਇੱਕ ਅੱਖ ਵਾਲੇ ਨੂੰ (ਲੱਖ ਨੇਤਰਾ) ਕਹਿ ਕੇ ਉਸ ਦੇ ਮਨੋਬਲ ਨੂੰ ਉੱਚਾ ਚੁੱਕਦੇ ਸਨ। ਇਹ ਬੋਲੇ ਖਾਲਸਾ ਜੀ ਦੇ ਅਠਾਰਵੀਂ ਸਦੀ ਦੇ ਦੌਰ ਵਿੱਚ ਹੋਂਦ ਵਿਚ ਆਏ ਸਨ ਜੋ ਅੱਜ ਵੀ ਪੜ੍ਹ ਕੇ ਕਮਜ਼ੋਰ ਦਿਲ ਇਨਸਾਨ ਦੇ ਮਨੋਬਲ ਨੂੰ ਇਕ ਉਚੇਰਾ ਚੁੱਕਣ ਦੀ ਸਮਰੱਥਾ ਰੱਖਦੇ ਹਨ ਅਤੇ ਪੰਜਾਬੀ ਮਾਂ ਬੋਲੀ ਦੇ ਜਾਇਆਂ ਨੂੰ ਮਾਣ ਮਹਿਸੂਸ ਕਰਾਉਂਦੇ ਹਨ ਅਤੇ ਇਹ ਗੜਗੱਜ ਬੋਲੇ ਦੁਨੀਆ ਲਈ ਇੱਕ ਮਿਸਾਲ ਰੂਪ ਵੀ ਹਨ ਕਿਸ ਤਰ੍ਹਾਂ ਖਾਲਸਾ ਗੁਰੂ ਤੇ ਪਰਮੇਸ਼ਰ ਦੇ ਹੁਕਮ ਭਾਣੇ ਵਿੱਚ ਰਹਿ ਕੇ ਦੁੱਖ ਨੂੰ ਸੁੱਖ ਦੇ ਸਾਮਾਨ ਜਾਣਦਾ ਹੈ।

ਅਤੇ ਇੱਕ ਰਸ ਰਹਿੰਦਾ ਹੈ ਅਤੇ ਮੌਤ ਨੂੰ ਵੀ ਮਖੌਲਾਂ ਕਰਦਾ ਹੈ। ਸਾਡੀ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਸਭ ਇਨ੍ਹਾਂ ਖਾਲਸਾਈ ਬੋਲਿਆਂ ਨੂੰ ਜ਼ਰੂਰ ਪੜ੍ਹੀਏ, ਬੱਚਿਆਂ ਨੂੰ ਪੜ੍ਹਾਈਐ ਅਤੇ ਖ਼ਾਲਸੇ ਦੇ ਇਤਿਹਾਸ ਅਤੇ ਚੜ੍ਹਦੀ ਕਲਾ ਦੀ ਮੂਰਤ ਨੂੰ ਦੁਨੀਆ ਸਾਹਮਣੇ ਪੇਸ਼ ਕਰੀਏ।

ਸੋ ਇਨ੍ਹਾਂ ਖਾਲਸਾਈ ਬੋਲਿਆਂ ਨੂੰ ਦੁਬਾਰਾ ਛਾਪਣ ਲਈ ਸ੍ਰੋਤ ਗਿਆਨੀ ਗਿਆਨ ਸਿੰਘ ਜੀ (ਗੁਰਪੰਥ ਪ੍ਰਕਾਸ਼) ਅਤੇ ਪਿਆਰਾ ਸਿੰਘ ਪਦਮ (ਖਾਲਸਾਈ ਬੋਲੇ), ਸੰਤ ਸੇਵਾ ਸਿੰਘ (ਰਾਮਪੁਰ ਖੇੜਾ) ਆਦਿਕ ਵਿਚੋਂ ਲਏ ਗਏ ਹਨ। ਆਸ ਹੈ ਕਿ ਪਾਠਕ ਜਨ ਇਸ ਨੂੰ ਪੜ੍ਹ ਕੇ ਵਧੇਰੇ ਲਾਭ ਪ੍ਰਾਪਤ ਕਰਨਗੇ ।

View full details